ਡੋਮੀਨਿਕਾ: ਮੇਹੁਲ ਚੌਕਸੀ ਦੀ ਜ਼ਮਾਨਤ ਅਰਜ਼ੀ ''ਤੇ ਹਾਈ ਕੋਰਟ ''ਚ 11 ਜੂਨ ਤੱਕ ਸੁਣਵਾਈ ਟਲੀ

Wednesday, Jun 09, 2021 - 02:27 AM (IST)

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਘਪਲਾ ਮਾਮਲੇ ਦੇ ਦੋਸ਼ੀ ਮੇਹੁਲ ਚੌਕਸੀ ਦੀ ਜ਼ਮਾਨਤ ਪਟੀਸ਼ਨ 'ਤੇ ਡੋਮੀਨਿਕਾ ਹਾਈ ਕੋਰਟ ਨੇ ਸੁਣਵਾਈ ਟਾਲ ਦਿੱਤੀ ਹੈ। 11 ਜੂਨ ਤੱਕ ਮਾਮਲੇ ਵਿੱਚ ਸੁਣਵਾਈ ਨਹੀਂ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮੇਹੁਲ ਚੌਕਸੀ ਹਸਪਤਾਲ ਵਿੱਚ ਦਾਖਲ ਹੈ ਅਤੇ 10 ਜੂਨ ਨੂੰ ਮੁੱਖ ਮੈਜਿਸਟ੍ਰੇਟ ਕੈਂਡੀਆ ਕੈਰੇਟ ਜਾਰਜ ਦੇ ਸਾਹਮਣੇ ਆਪਣੀ ਸਿਹਤ ਹਲਾਤਾਂ ਦੀ ਸਮੀਖਿਆ ਲਈ ਫਿਰ ਪੇਸ਼ ਹੋਵੇਗਾ।

ਇਹ ਵੀ ਪੜ੍ਹੋ- ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਸ਼ਖਸ ਨੇ ਸਰੇਆਮ ਮਾਰਿਆ ਥੱਪੜ, ਹਿਰਾਸਤ 'ਚ ਦੋ ਲੋਕ

ਬੀਤੇ ਦਿਨੀਂ ਸੁਣਵਾਈ ਦੌਰਾਨ ਭਗੌੜੇ ਚੌਕਸੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਕਿਹਾ ਸੀ ਕਿ ਉਸ ਨੂੰ ਅਗਵਾਹ ਕੀਤਾ ਗਿਆ ਹੈ ਅਤੇ ਉਸ ਨੂੰ ਗੁਆਂਢੀ ਦੇਸ਼ ਐਂਟੀਗੁਆ ਅਤੇ ਬਾਰਬੁਡਾ ਤੋਂ ਜ਼ਬਰਨ ਡੋਮੀਨਿਕਾ ਲਿਆਇਆ ਗਿਆ ਹੈ। ਇਸ ਕਹਾਣੀ ਵਿੱਚ ਇੱਕ ਨਵਾਂ ਟਰਨ ਆ ਗਿਆ ਹੈ।

ਇਹ ਵੀ ਪੜ੍ਹੋ- ਕਾਨਪੁਰ 'ਚ ਭਿਆਨਕ ਸੜਕ ਹਾਦਸਾ, ਬੱਸ-ਲੋਡਰ ਦੀ ਟੱਕਰ 'ਚ 15 ਯਾਤਰੀਆਂ ਦੀ ਮੌਤ

ਲੰਡਨ ਵਿੱਚ ਮੇਹੁਲ ਦੇ ਵਕੀਲ ਨੇ ਸਕਾਟਲੈਂਡ ਯਾਰਡ ਵਿੱਚ ਚਾਰ ਵਿਅਕਤੀਆਂ ਨੂੰ ਦਸਤਾਵੇਜ਼ੀ ਗਵਾਹੀ ਦੇ ਨਾਲ ਨਾਮਜ਼ਦ ਕਰਦੇ ਹੋਏ ਸ਼ਿਕਾਇਤ ਦਰਜ ਕਰਾਈ ਹੈ ਕਿ ਇਹ ਸਾਰੇ ਕਥਿਤ ਅਗਵਾਹ ਵਿੱਚ ਸ਼ਾਮਲ ਹਨ। ਉਥੇ ਹੀ, ਸਕਾਟਲੈਂਡ ਯਾਰਡ ਤੋਂ ਵੀ ਇੱਕ ਪ੍ਰਕਿਰਿਆ ਹੈ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਉਹ ਸ਼ਿਕਾਇਤ ਪ੍ਰਾਪਤ ਹੋਣ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ

ਵਕੀਲ ਮਾਈਕਲ ਪੋਲਾਕ ਨੇ ਇਸ ਮਾਮਲੇ ਵਿੱਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਇਸ 'ਤੇ ਇੱਕ ਵਿਸਥਾਰ ਨੋਟ ਲਿਖਿਆ ਹੈ। THE WEEK ਮੁਤਾਬਕ, ਇਸ ਮਾਮਲੇ ਵਿੱਚ ਜਿਨ੍ਹਾਂ ਖ਼ਿਲਾਫ਼ ਨਾਮਜ਼ਦ ਸ਼ਿਕਾਇਤ ਕੀਤੀ ਗਈ ਹੈ, ਉਸ ਵਿੱਚ ਬਾਰਬਰਾ ਜਰਾਬਿਕਾ ਤੋਂ ਇਲਾਵਾ ਗੁਰਦੀਪ ਬਾਥ, ਗੁਰਜੀਤ ਸਿੰਘ ਭੰਡਾਲ ਅਤੇ ਗੁਰਮੀਤ ਸਿੰਘ ਦਾ ਨਾਮ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News