ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਮਹਿਬੂਬਾ ਮੁਫਤੀ ਦਾ ਆਇਆ ਬਿਆਨ

Tuesday, Jun 19, 2018 - 05:30 PM (IST)

ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਮਹਿਬੂਬਾ ਮੁਫਤੀ ਦਾ ਆਇਆ ਬਿਆਨ

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਸੀ. ਐੈੱਮ. ਮਹਿਬੂਬਾ ਮੁਫਤੀ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, ''ਮੈਂ ਰਾਜਪਾਲ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਕ ਵੱਡੇ ਵਿਜਨ ਦੇ ਤਹਿਤ ਪੀ.ਡੀ.ਪੀ. ਅਤੇ ਭਾਜਪਾ ਨੇ ਗੱਠਜੋੜ ਕੀਤਾ ਸੀ। ਜੰਮੂ ਕਸ਼ਮੀਰ ਨਾਲ ਗੱਲ ਕਰਨ ਲਈ ਸਰਕਾਰ ਬਣਾਈ ਗਈ ਸੀ ਅਤੇ ਇਥੇ ਦੀ ਜਨਤਾ ਨੂੰ ਮੁਸੀਬਤ ਚੋਂ ਕੱਢਣ ਲਈ ਅਸੀਂ ਇਕ ਹੋਏ ਸੀ।'' ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਰਮਜ਼ਾਨ ਦੇ ਮਹੀਨੇ 'ਚ ਜੰਗਬੰਦੀ ਕਰਵਾਈ। ਇਸ ਤੋਂ ਇਲਾਵਾ ਘਾਟੀ 'ਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਹਮੇਸ਼ਾ ਜਾਰੀ ਰਹੇਗੀ ਪਰ ਜੰਮੂ ਕਸ਼ਮੀਰ 'ਚ ਸਖ਼ਤੀ ਦੀ ਪਾਲਿਸੀ ਸੰਭਵ ਨਹੀਂ ਹੈ।''


Related News