ਭਾਜਪਾ ਦੇ ਮੈਨੀਫੈਸਟੋ ''ਚ ਅਰੁਣ ਜੇਤਲੀ ਦੇ ਬਿਆਨ ''ਤੇ ਮਹਿਬੂਬਾ ਨੇ ਦਿੱਤਾ ਪਲਟਵਾਰ ਜਵਾਬ
Monday, Apr 08, 2019 - 06:13 PM (IST)

ਸ਼੍ਰੀਨਗਰ- ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਨੂੰ 'ਸੰਕਲਪ ਪੱਤਰ' ਨਾਂ ਜਾਰੀ ਕਰ ਦਿੱਤਾ ਹੈ। ਭਾਜਪਾ ਪਾਰਟੀ ਦੇ ਇਸ ਮੈਨੀਫੈਸਟੋ ਨੂੰ ਲੈ ਕੇ ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਨੇਤਾ ਹਮਲਾਵਰ ਹੋਏ ਹਨ। ਇਸ ਮੈਨੀਫੈਸਟੋ ਨੂੰ ਲੈ ਕੇ ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ, '' ਮੇਰੇ ਦੇਸ਼ਵਾਸੀ ਸਾਵਧਾਨ ਰਹੋ। ਤੁਹਾਡੀ ਦੇਸ਼ਭਗਤੀ ਦਾ ਪ੍ਰਮਾਣ ਪੱਤਰ ਸਿਰਫ ਉਸ ਸਮੇਂ ਜਾਰੀ ਕੀਤਾ ਜਾਵੇਗਾ, ਜਦੋਂ ਤੁਹਾਡੇ ਕੋਲ ਇੱਕ ਸੰਪਰਦਾਇਕ ਅਤੇ ਘੱਟ ਗਿਣਤੀ ਵਿਰੋਧੀ ਮਾਨਸਿਕਤਾ ਹੋਵੇਗੀ। ਨਹੀਂ ਤਾਂ ਤੁਹਾਡੇ ਟੁਕੜੇ-ਟੁਕੜੇ ਗਿਰੋਹ ਨੂੰ ਸੌਂਪ ਦਿੱਤੇ ਜਾਣਗੇ। ''
ਮਹਿਬੂਬਾ ਮੁਫਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਅਰੁਣ ਜੇਤਲੀ ਦੁਆਰਾ ਮੈਨੀਫੈਸਟੋ ਨੂੰ ਲੈ ਕੇ ਦਿੱਤੇ ਬਿਆਨ ਟਵੀਟ ਕਰਕੇ ਨਿਸ਼ਾਨਾ ਵਿੰਨ੍ਹਿਆ ਹੈ। ਅਰੁਣ ਜੇਤਲੀ ਨੇ ਕਿਹਾ ਸੀ ਕਿ ਭਾਜਪਾ ਦਾ ਮੈਨੀਫੈਸਟੋ ਪੱਤਰ 'ਟੁਕੜੇ-ਟੁਕੜੇ' ਦੀ ਮਾਨਸਿਕਤਾ ਨਾਲ ਨਹੀਂ ਸਗੋਂ ਮਜ਼ਬੂਤ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਨਾਲ ਤਿਆਰ ਕੀਤਾ ਗਿਆ ਹੈ।