ਮਹਿਬੂਬਾ-ਫਾਰੂਖ ਦੇ ਬਿਆਨ 'ਤੇ ਭੜਕੇ ਸੰਜੇ ਰਾਊਤ, ਕਿਹਾ- ਤਿਰੰਗਾ ਲਹਿਰਾਉਣ ਤੋਂ ਰੋਕਣਾ 'ਦੇਸ਼ਧ੍ਰੋਹ'

10/28/2020 12:55:56 PM

ਮੁੰਬਈ- ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਵਿਰੁੱਧ ਮਹਿਬੂਬਾ ਮੁਫ਼ਤੀ ਅਤੇ ਫਾਰੂਖ ਅਬਦੁੱਲਾ ਦੇ ਬਿਆਨ ਨੂੰ ਲੈ ਕੇ ਵਿਵਾਦ ਜਾਰੀ ਹੈ। ਹੁਣ ਇਸ ਮਾਮਲੇ 'ਚ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਦੋਹਾਂ ਆਗੂਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਾਊਤ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸ਼ਖ਼ਸ ਨੂੰ ਕਸ਼ਮੀਰ 'ਚ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਂਦਾ ਹੈ ਤਾਂ ਇਸ ਨੂੰ 'ਦੇਸ਼ਧ੍ਰੋਹ' ਦੇ ਤੌਰ 'ਤੇ ਦੇਖਿਆ ਜਾਵੇ। ਦਰਅਸਲ ਮਹਿਬੂਬਾ ਮੁਫ਼ਤੀ ਤਿਰੰਗੇ ਝੰਡੇ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਘਿਰ ਗਈ ਹੈ। ਉੱਥੇ ਹੀ ਫਾਰੂਖ ਅਬਦੁੱਲਾ ਨੇ ਚੀਨ ਨਾਲ ਮਿਲ ਕੇ ਧਾਰਾ 370 ਵਾਪਸ ਲਿਆਉਣ ਦੀ ਗੱਲ ਕਹੀ ਸੀ। ਨੇਤਾਵਾਂ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਜੰਮ ਕੇ ਵਿਵਾਦ ਹੋ ਰਿਹਾ ਹੈ।

ਇਹ ਵੀ ਪੜ੍ਹੋ : ਤਿਰੰਗੇ 'ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ

ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ,''ਜੇਕਰ ਮਹਿਬੂਬਾ ਮੁਫ਼ਤੀ, ਫਾਰੂਖ ਅਬਦੁੱਲਾ ਅਤੇ ਹੋਰ ਪਾਰਟੀ ਚੀਨ ਦੀ ਮਦਦ ਨਾਲ ਜੰਮੂ-ਕਸ਼ਮੀਰ 'ਚ ਧਾਰਾ 370 ਫਿਰ ਤੋਂ ਲਾਗੂ ਕਰਨਾ ਚਾਹੁੰਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਬਹੁਤ ਹੀ ਸਖਤ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਕੋਈ ਵੀ ਵਿਅਕਤੀ ਜੋ ਕਸ਼ਮੀਰ 'ਚ ਤਿਰੰਗਾ ਲਹਿਰਾਉਣਾ ਚਾਹੁੰਦਾ ਹੈ, ਉਸ ਨੂੰ ਰੋਕਿਆ ਜਾਂਦਾ ਹੈ ਤਾਂ ਮੈਂ ਇਸ ਨੂੰ 'ਦੇਸ਼ਧ੍ਰੋਹ' ਦੇ ਤੌਰ 'ਤੇ ਦੇਖਾਂਗਾ।'' ਕੇਂਦਰ ਸਰਕਾਰ ਨੂੰ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੇ ਸਵਾਲ 'ਤੇ ਸੰਜੇ ਨੇ ਕਿਹਾ,''ਅਸੀਂ ਪਹਿਲਾਂ ਵੀ ਕਿਹਾ ਹੈ ਕਿ ਦੇਸ਼ 'ਚ ਯੂਨੀਫਾਰਮ ਸਿਵਲ ਕੋਡ ਲਾਗੂ ਹੋਣਾ ਚਾਹੀਦਾ। ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਤਾਂ ਅਸੀਂ ਇਸ ਬਾਰੇ ਫੈਸਲਾ ਲਵਾਂਗੇ।''

ਇਹ ਵੀ ਪੜ੍ਹੋ : ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਦਾ ਮਾਮਲਾ : NIA ਨੇ ਸ਼੍ਰੀਨਗਰ 'ਚ ਕਈ ਥਾਂਵਾਂ 'ਤੇ ਕੀਤੀ ਛਾਪੇਮਾਰੀ


DIsha

Content Editor DIsha