ਮਹਿਬੂਬਾ ਨੇ ਜਵਾਨਾਂ ਦੀ ਹੱਤਿਆ ''ਤੇ ਪ੍ਰਗਟਾਇਆ ਦੁੱਖ

Thursday, Jun 14, 2018 - 10:09 AM (IST)

ਮਹਿਬੂਬਾ ਨੇ ਜਵਾਨਾਂ ਦੀ ਹੱਤਿਆ ''ਤੇ ਪ੍ਰਗਟਾਇਆ ਦੁੱਖ

ਸ਼੍ਰੀਨਗਰ (ਮਜੀਦ)— ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ ਵਿਚ ਸਰਹੱਦ ਪਾਰ ਤੋਂ ਗੋਲੀਬਾਰੀ ਦੀ ਘਟਨਾ 'ਚ ਇਕ ਅਧਿਕਾਰੀ ਸਮੇਤ 4 ਬੀ. ਐੱਸ. ਐੱਫ. ਜਵਾਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰੀ ਨੇ ਸਰਹੱਦੀ ਲੋਕਾਂ ਦੇ ਜੀਵਨ ਅਤੇ ਜਾਇਦਾਦਾਂ ਦੀ ਰੱਖਿਆ ਲਈ ਸਰਹੱਦਾਂ ਨਾਲ ਦੁਸ਼ਮਣੀ ਖਤਮ ਕਰਨ ਦੀ ਮੰਗ ਦੁਹਰਾਈ।  ਮਹਿਬੂਬਾ ਮੁਫਤੀ ਨੇ ਕਿਹਾ ਕਿ ਸੂਬੇ ਵਿਚ ਆਪ੍ਰੇਸ਼ਨਾਂ ਦੀ ਰੋਕ ਨੇ ਇਕ ਥਾਂ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਆਸ ਹੈ ਕਿ ਇਹ ਸਰੱਹਦਾਂ ਤੱਕ ਵੀ ਵਧੇਗੀ ਅਤੇ ਇਨ੍ਹਾਂ ਖੇਤਰਾਂ ਵਿਚ ਸ਼ਾਂਤੀ ਬਹਾਲੀ ਦਾ ਮਾਹੌਲ ਹੋਵੇਗਾ।


Related News