ਡਲ ਝੀਲ ਅੱਗ : ਪ੍ਰਭਾਵਿਤ ਪਰਿਵਾਰਾਂ ਨੂੰ ਮਿਲੀ ਮਹਿਬੂਬਾ, ਹਾਊਸਬੋਟ ਲਈ ਘੱਟ ਵਿਆਜ ''ਤੇ ਕਰਜ਼ ਦੀ ਕੀਤੀ ਮੰਗ

Sunday, Nov 12, 2023 - 05:27 PM (IST)

ਡਲ ਝੀਲ ਅੱਗ : ਪ੍ਰਭਾਵਿਤ ਪਰਿਵਾਰਾਂ ਨੂੰ ਮਿਲੀ ਮਹਿਬੂਬਾ, ਹਾਊਸਬੋਟ ਲਈ ਘੱਟ ਵਿਆਜ ''ਤੇ ਕਰਜ਼ ਦੀ ਕੀਤੀ ਮੰਗ

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਡਲ ਝੀਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਆਪਣੇ ਘਰਾਂ ਦੀਆਂ ਕਿਸ਼ਤੀਆਂ ਅਤੇ ਮਕਾਨ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸ਼ਨੀਵਾਰ ਨੂੰ ਵਾਪਰੀ ਇਸ ਘਟਨਾ 'ਚ ਤਿੰਨ ਬੰਗਲਾਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਮੁਫ਼ਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ,"ਡਲ (ਝੀਲ) ਦਾ ਦੌਰਾ ਕੀਤਾ ਜਿੱਥੇ ਸ਼ਨੀਵਾਰ ਨੂੰ ਭਿਆਨਕ ਅੱਗ ਨਾਲ ਕਈ ਹਾਊਸਬੋਟਸ ਤਬਾਹ ਹੋ ਗਈਆਂ ਸਨ।" ਸਥਾਨਕ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਾਫ਼ੀ ਨੁਕਸਾਨ ਹੋਇਆ ਹੈ ਅਤੇ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ ਹੈ।" ਉਨ੍ਹਾਂ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਅਗਵਾਈ ਵਾਲੇ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਘੱਟ ਵਿਆਜ ਵਾਲੇ ਕਰਜ਼ੇ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਉਹ ਆਪਣੇ ਹਾਊਸਬੋਟ ਦਾ ਮੁੜ ਨਿਰਮਾਣ ਕਰ ਸਕਣ।

PunjabKesari

ਪੀਡੀਪੀ ਮੁਖੀ ਨੇ ਕਿਹਾ,“ਉਪ ਰਾਜਪਾਲ ਮਨੋਜ ਸਿਨਹਾ ਜੀ ਤੋਂ ਹਾਊਸਬੋਟ ਮਾਲਕਾਂ ਨੂੰ ਇਸ ਦੇ ਮੁੜ ਨਿਰਮਾਣ ਲਈ ਘੱਟ ਵਿਆਜ 'ਤੇ ਕਰਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਦੀ ਅਪੀਲ ਕਰਦੀ ਹਾਂ। ਭਵਿੱਖ 'ਚ ਉੱਥੇ ਫਾਇਰ ਬ੍ਰਿਗੇਡ ਕੇਂਦਰ ਸਥਾਪਤ ਕਰਨ ਨਾਲ ਇਨ੍ਹਾਂ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲੇਗੀ।'' ਆਪਣੀ ਪਾਰਟੀ ਦੇ ਨੇਤਾ ਅਲਤਾਫ਼ ਬੁਖ਼ਾਰੀ ਨੇ ਪ੍ਰਭਾਵਿਤਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਪ੍ਰਸ਼ਾਸਨ ਤੋਂ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਉਸ ਅਨੁਸਾਰ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ,''ਡਲ ਝੀਲ 'ਤੇ ਹਾਊਸ ਬੋਟ ਮਾਲਕਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ, ਜਿਨ੍ਹਾਂ ਨੇ ਭਿਆਨਕ ਅੱਗ 'ਚ ਕਰੋੜਾਂ ਰੁਪਏ ਦੀ ਜਾਇਦਾਦ ਗੁਆ ਦਿੱਤੀ ਹੈ। ਇਸ ਕਠਿਨ ਸਮੇਂ 'ਚ ਪੀੜਤਾਂ ਨੂੰ ਸ਼ਕਤੀ ਮਿਲੇ।'' ਨੂਰ ਮੁਹੰਮਦ ਅਤੇ ਅਸ਼ਰਫ਼ ਮੀਰ ਸਮੇਤ ਆਪਣੀ ਪਾਰਟੀ ਦੇ ਨੇਤਾਵਾਂ ਦੀ ਇਕ ਟੀਮ ਨੇ ਡਲ ਝੀਲ 'ਚ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ। ਉੱਪ ਰਾਜਪਾਲ ਸਿਨਹਾ ਨੇ ਘਟਨਾ 'ਤੇ ਦੁਖ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਸੀ,''ਸ਼੍ਰੀਨਗਰ ਦੀ ਡਲ ਝੀਲ 'ਚ ਅੱਗ ਲਗਣ ਦੀ ਘਟਨਾ 'ਚ ਜਾਨ-ਮਾਲ ਦੇ ਨੁਕਸਾਨ ਨਾਲ ਮੈਨੂੰ ਕਾਫ਼ੀ ਦੁਖ ਹੋਇਆ ਹੈ। ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਸਾਰੀ ਜ਼ਰੂਰੀ ਮਦਦ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News