ਮਹਿਬੂਬਾ ਨਜ਼ਰਬੰਦ, 5 ਅਗਸਤ ਨੂੰ ਦੱਸਿਆ ਭਾਰਤੀ ਲੋਕਤੰਤਰ ’ਤੇ ਕਾਲਾ ਧੱਬਾ

Tuesday, Aug 06, 2024 - 04:54 AM (IST)

ਸ੍ਰੀਨਗਰ/ਜੰਮੂ (ਉਦੈ/ ਅਰੁਣ) - ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਸੋਮਵਾਰ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ 5 ਅਗਸਤ, 2019 ਨੂੰ ਆਰਟੀਕਲ-370 ਹਟਾਉਣ ਦੇ ਫੈਸਲੇ ਨੂੰ ਇਕਪਾਸੜ ਅਤੇ ਗੈਰ-ਜਮਹੂਰੀ ਕਰਾਰ ਦਿੰਦੇ  ਹੋਏ ਕਿਹਾ ਕਿ ਇਹ ਫੈਸਲਾ ਦਿੱਲੀ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨਾਲ ਵਿਸ਼ਵਾਸਘਾਤ ਹੈ।

ਉਨ੍ਹਾਂ ਨੇ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਲਈ ‘ਕਾਲਾ ਦਿਨ’ ਅਤੇ ਭਾਰਤੀ ਲੋਕਤੰਤਰ ’ਤੇ ‘ਧੱਬਾ’ ਕਰਾਰ ਦਿੱਤਾ। ਮਹਿਬੂਬਾ ਮੁਫਤੀ ਨੇ ਇਕ ਟਵੀਟ ਵਿਚ ਕਿਹਾ ਕਿ 5 ਅਗਸਤ, 2019 ਉਹ ਦਿਨ ਹੈ ਜਦੋਂ ਇਕ ਅਰਧ-ਖੁਦਮੁਖਤਿਆਰੀ  ਸੂਬੇ ਨੂੰ  ਸ਼ਕਤੀਹੀਣ ਕਰ ਕੇ ਅਤੇ ਤੋੜ ਕੇ ਉਸਦੀ ਵਿਲੱਖਣਤਾ ਨੂੰ ਖੋਹ ਲਿਆ ਗਿਆ ਸੀ।

ਮਹਿਬੂਬਾ ਨੇ ਕਿਹਾ ਕਿ ਇਸ ਦਿਨ ਇਕ ਖੁਦ-ਮੁਖਤਿਆਰੀ ਸੂਬੇ ਨੂੰ ਸ਼ਕਤੀਹੀਣ ਬਣਾ ਦਿੱਤਾ ਗਿਆ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਾਧਨਾਂ ਨੂੰ ਲੁੱਟਿਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਨੂੰ ਧਮਕਾ ਕੇ  ਸ਼ਾਂਤ  ਰੱਖਿਆ ਗਿਆ ਹੈ। ਮਹਿਬੂਬਾ ਨੇ ਆਪਣੇ ਟਵੀਟ ’ਚ ਜੰਮੂ-ਕਸ਼ਮੀਰ ਦੇ ਨਕਸ਼ੇ ਨੂੰ ਕੰਡਿਆਂ ਨਾਲ ਘਿਰਿਆ ਦਰਸ਼ਾਉਂਦੇ ਹੋਏ ਟਵੀਟ ਕੀਤਾ।


Inder Prajapati

Content Editor

Related News