ਮੇਘਾਲਿਆ ਹਾਦਸਾ- 75 ਦਿਨਾਂ ਬਾਅਦ ਮਿਲਿਆ ਤੀਜਾ ਕੰਕਾਲ, ਆਪਰੇਸ਼ਨ ਜਾਰੀ

Monday, Feb 25, 2019 - 12:43 PM (IST)

ਮੇਘਾਲਿਆ ਹਾਦਸਾ- 75 ਦਿਨਾਂ ਬਾਅਦ ਮਿਲਿਆ ਤੀਜਾ ਕੰਕਾਲ, ਆਪਰੇਸ਼ਨ ਜਾਰੀ

ਨਵੀਂ ਦਿੱਲੀ- ਮੇਘਾਲਿਆ ਦੇ ਪੂਰਬੀ ਜੈਯੰਤੀਆ ਪਹਾੜੀ ਜ਼ਿਲੇ 'ਚ 370 ਫੁੱਟ ਡੂੰਘੀ ਕੋਲਾ ਖਾਣ 'ਚੋਂ ਜਲ ਸੈਨਾ ਨੂੰ ਤੀਜਾ ਕੰਕਾਲ ਮਿਲਿਆ, ਜਿਹੜੀ ਮ੍ਰਿਤਕ ਲਾਸ਼ ਮਿਲੀ, ਉਹ ਕੰਕਾਲ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਦੋ ਲਾਸ਼ਾਂ ਪੂਰੀ ਤਰ੍ਹਾਂ ਗਲੀਆ-ਸੜੀਆਂ ਹੋਈਆਂ ਮਿਲੀਆ ਸੀ, ਜਿਨ੍ਹਾਂ 'ਚੋਂ ਇੱਕ ਲਾਸ਼ 24 ਜਨਵਰੀ ਨੂੰ ਕੱਢੀ ਗਈ ਸੀ ਅਤੇ ਅੱਜ ਤੀਜੀ ਲਾਸ਼ ਖਾਣ ਦੇ 150 ਫੁੱਟ ਤੋਂ ਮਿਲੀ ਹੈ।

PunjabKesari

ਜਲ ਸੈਨਾ, ਐੱਨ. ਡੀ. ਆਰ. ਐੱਫ (ਰਾਸ਼ਟਰੀ ਆਫਤ ਪ੍ਰਬੰਧਨ ਬਲ) ਅਤੇ ਦੂਜੀਆ ਏਜੰਸੀਆਂ ਦੇ 200 ਤੋਂ ਜ਼ਿਆਦਾ ਬਚਾਅ ਕਰਮਚਾਰੀ ਲੱਗੇ ਹੋਏ ਹਨ। ਖਾਣ ਤੋਂ ਪਾਣੀ ਕੱਢਣ ਲਈ ਕੋਲਾ ਇੰਡੀਆ ਅਤੇ ਕਿਲਰੋਸਕਰ ਬ੍ਰਦਰਜ਼ ਲਿਮਟਿਡ ਕਰਮਚਾਰੀਆਂ ਨੂੰ ਇਸ ਮੁਹਿੰਮ 'ਚ ਸ਼ਾਮਿਲ ਕੀਤਾ ਗਿਆ ਹੈ।

PunjabKesari

ਸੁਪਰੀਮ ਕੋਰਟ ਇਸ ਮੁਹਿੰਮ ਦੀ ਨੇੜੇ ਤੋਂ ਨਿਗਰਾਨੀ ਕਰ ਰਿਹਾ ਹੈ ਅਤੇ ਸੋਮਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ ਕਸਾਨ ਇਲਾਕੇ 'ਚ ਲੁਮਥੀਰੀ ਪਿੰਡ 'ਚ ਸਥਿਤ ਇਸ ਗੈਰ-ਕਾਨੂੰਨੀ ਖਾਣ ਦੇ ਅੰਦਰ ਲਿੰਟੀਨ ਨਦੀ ਦਾ ਪਾਣੀ ਜਾਣ ਨਾਲ ਘੱਟੋ-ਘੱਟ 15 ਮਜ਼ਦੂਰ ਫਸ ਗਏ ਸੀ।


author

Iqbalkaur

Content Editor

Related News