ਇਸ ਸੂਬੇ ਨਿਊਜ਼ ਚੈਨਲ ਨੇ ਪੇਸ਼ ਕੀਤੀ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਨਿਊਜ਼ ਐਂਕਰ ''ਲੀਜ਼ਾ''
Monday, Jul 10, 2023 - 11:50 AM (IST)

ਭੁਵਨੇਸ਼ਵਰ, (ਭਾਸ਼ਾ)– ਓਡਿਸ਼ਾ ਵਿਚ ਇਕ ਨਿੱਜੀ ਨਿਊਜ਼ ਚੈਨਲ ਨੇ ਐਤਵਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਸੰਚਾਲਿਤ ਇਕ ਵਰਚੁਅਲ ਨਿਊਜ਼ ਐਂਕਰ ਨੂੰ ਲਾਂਚ ਕੀਤਾ। ਕੰਪਨੀ ਦੇ ਇਕ ਬਿਆਨ ਅਨੁਸਾਰ, ਓਡਿਸ਼ਾ ਦੀ ਸਾੜੀ ਪਹਿਨਣ ਵਾਲੀ ਇਹ ਐਂਕਰ ਟੀ. ਵੀ. ਅਤੇ ਆਨਲਾਈਨ ਪਲੇਟਫਾਰਮਾਂ ’ਤੇ ਉੜੀਆ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਖ਼ਬਰਾਂ ਪੜ੍ਹਦੀ ਹੈ।
ਬਿਆਨ ਅਨੁਸਾਰ ਓ. ਟੀ. ਵੀ. ਉੜੀਆ ਟੀ. ਵੀ. ਪੱਤਰਕਾਰੀ ਨੂੰ ਪਹਿਲੀ ਏ. ਆਈ. ਨਿਊਜ਼ ਐਂਕਰ ਲੀਜ਼ਾ ਦਾ ਤੋਹਫਾ ਦੇ ਰਿਹਾ ਹੈ। ਲੀਜ਼ਾ ਕਈ ਭਾਸ਼ਾਵਾਂ ਬੋਲ ਸਕਦੀ ਹੈ।