ਕੈਂਸਰ ਅਤੇ ਦੁਰਲਭ ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣ ਨਾਲ ਲੋਕਾਂ ਨੂੰ ਹੋਵੇਗਾ ਲਾਭ : ਮਾਂਡਵੀਆ
Wednesday, Jul 12, 2023 - 04:00 PM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਕਿਹਾ ਕਿ ਕੈਂਸਰ ਅਤੇ ਦੁਰਲਭ ਬੀਮਾਰੀਆਂ ਦੇ ਇਲਾਜ 'ਚ ਕੰਮ ਆਉਣ ਵਾਲੀਆਂ ਦਵਾਈਆਂ ਦੇ ਸਸਤਾ ਹੋਣ ਨਾਲ ਆਮ ਲੋਕਾਂ ਨੂੰ ਲਾਭ ਮਿਲੇਗਾ।
ਮਾਂਡਵੀਆ ਨੇ ਇਕ ਟਵੀਟ 'ਚ ਕਿਹਾ ਕਿ ਦਵਾਈਆਂ 'ਤੇ ਵਸਤੂ ਅਤੇ ਸੇਵਾ ਟੈਕਸ ਘਟਾਉਣ ਨਾਲ ਗਰੀਬ ਅਤੇ ਮੱਧ ਵਰਗ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਂਸਰ ਨਾਲ ਸੰਬੰਧਿਤ ਦਵਾਈਆਂ, ਦੁਰਲਭ ਬੀਮਾਰੀਆਂ ਦੀਆਂ ਦਵਾਈਆਂ ਅਤੇ ਵਿਸ਼ੇਸ਼ ਡਾਕਟਰੀ ਉਦੇਸ਼ਾਂ ਲਈ ਭਾਜਨ ਉਤਪਾਦਾਂ 'ਤੇ ਜੀ.ਐੱਸ.ਟੀ. ਦੀ ਦਰ ਨੂੰ ਘਟਾ ਕੇ ਜ਼ੀਰੋ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਦਾ ਤਹਿ ਦਿਲੋਂ ਧੰਨਵਾਦ।
ਸਿਹਤ ਭਾਰਤ ਵਿੱਚ ਸੇਵਾ ਹੈ। ਇਸ ਫੈਸਲੇ ਨਾਲ ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਫਾਇਦਾ ਹੋਵੇਗਾ। ਕੱਲ੍ਹ ਹੋਈ ਜੀ.ਐੱਸ.ਟੀ. ਮੀਟਿੰਗ ਵਿੱਚ ਮੈਡੀਕਲ ਨਾਲ ਸਬੰਧਤ ਚਾਰ ਵਸਤਾਂ ਉੱਤੇ ਜੀ.ਐੱਸ.ਟੀ. ਘਟਾਇਆ ਗਿਆ ਅਤੇ ਕੈਂਸਰ ਵਿੱਚ ਲਾਭਦਾਇਕ ਤਿੰਨ ਦਵਾਈਆਂ ਨੂੰ ਜੀ.ਐੱਸ.ਟੀ. ਮੁਕਤ ਕਰ ਦਿੱਤਾ ਗਿਆ।