ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ ਲਈ ਕਰੋ ''ਹਾਂ''

Monday, Nov 23, 2026 - 07:51 AM (IST)

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ ਲਈ ਕਰੋ ''ਹਾਂ''

ਜਲੰਧਰ (ਬਿਊਰੋ) - ਇਕ ਚੰਗੇ, ਭਰੋਸੇਮੰਦ ਅਤੇ ਪੂਰੀ ਜ਼ਿੰਦਗੀ ਪਿਆਰ ਕਰਨ ਵਾਲੇ ਜੀਵਨ ਸਾਥੀ ਦੀ ਚੋਣ ਕਰਨਾ ਕਿਸੇ ਕੁੜੀ ਲਈ ਕੋਈ ਸੌਖਾ ਕੰਮ ਨਹੀਂ ਹੁੰਦਾ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬਾਹਰਲੀਆਂ ਗੱਲਾਂ, ਵਿਸ਼ੇਸ਼ਤਾਵਾਂ ਸੁਣ ਕੇ ਹੀ ਆਪਣੇ ਜੀਵਨ ਸਾਥੀ ਦੀ ਚੋਣ ਕਰ ਲੈਂਦੇ ਹਨ, ਜੋ ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਉਸ ਦੀਆਂ ਬਾਹਰਲੀ ਖੂਬੀਆਂ ਦੇ ਨਾਲ-ਨਾਲ ਅੰਦਰਲੀਆਂ ਭਾਵਨਾਵਾਂ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਭ ਕੁਝ ਪਤਾ ਹੋਣ ਦੇ ਬਾਅਦ ਹੀ ਪੂਰੀ ਜ਼ਿੰਦਗੀ ਸਹੀ ਬਤੀਤ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿਹੋ ਜਿਹੇ ਜੀਵਨ ਸਾਥੀ ਦੀ ਚੋਣ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ ਤਾਂ ਉਸ ਦੀਆਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਨੂੰ 'ਹਾਂ' ਕਹਿ ਦਿਓ।

ਇਹ ਵੀ ਪੜ੍ਹੋ: 2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ, ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ

ਨਾ ਕਰੋ ਤੁਹਾਨੂੰ ਬਦਲਣ ਦੀ ਕੋਸ਼ਿਸ਼
ਆਪਣੇ ਜੀਵਨ ਸਾਥੀ ਦੀ ਚੋਣ ਕਰਨ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਉਹ ਤੁਹਾਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਚੋਣ ਕਰੋ, ਜੋ ਤੁਹਾਡੇ ਗੁਣਾਂ ਦੇ ਨਾਲ-ਨਾਲ ਤੁਹਾਡੀਆਂ ਕਮੀਆਂ ਨੂੰ ਵੀ ਸਵੀਕਾਰ ਕਰਦਾ ਹੋਵੇ। 

ਜੇ ਤੁਹਾਡੀ ਖ਼ੁਸ਼ੀ ਦੀ ਕਦਰ ਕਰਨਾ ਹੋਵੇ
ਜੋ ਇਨਸਾਨ ਤੁਹਾਡੀ ਖ਼ੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਹੋਵੇ, ਉਸ ਨੂੰ ਕਦੇ ਵੀ ਨਾ ਛੱਡੋ। ਅਜਿਹੇ ਜੀਵਨ ਸਾਥੀ ਪੂਰੀ ਜ਼ਿੰਦਗੀ ਤੁਹਾਡਾ ਸਾਥ ਦਿੰਦੇ ਹਨ।

ਇਹ ਵੀ ਪੜ੍ਹੋ: ਮੈਕਲੋਡਗੰਜ 'ਚ ਪੰਜਾਬੀ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਨਾ ਪਿਆ ਭਾਰੀ, ਲੱਗਾ 5000 ਦਾ ਜੁਰਮਾਨਾ

ਆਪਣੀ ਗਲਤੀ ਮੰਨਣ ਵਾਲਾ
ਗਲਤੀ ਕਰਨ ’ਤੇ ਜੇਕਰ ਤੁਹਾਡਾ ਹੋਣ ਵਾਲਾ ਜੀਵਨ ਸਾਥੀ ਆਪਣੀ ਗਲਤੀ ਬਿਨਾਂ ਕਿਸੇ ਝੂਠ ਤੋਂ ਸਵਿਕਾਰ ਲੈਂਦਾ ਹੈ ਤਾਂ ਉਹ ਤੁਹਾਡੇ ਲਈ ਸਹੀ ਹੈ। ਅਜਿਹਾ ਜੀਵਨ ਸਾਥੀ ਤੁਹਾਡੇ ਨਾਲ ਕਦੇ ਝੂਠ ਨਹੀਂ ਬੋਲੇਗਾ।

ਇੱਜ਼ਤ ਅਤੇ ਵਿਸ਼ਵਾਸ
ਹਰੇਕ ਮਜ਼ਬੂਤ ​​ਰਿਸ਼ਤੇ ਦੀ ਬੁਨਿਆਦ ਵਿਸ਼ਵਾਸ 'ਤੇ ਟਿਕੀ ਹੋਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਪਹਿਲਾਂ ਇਹ ਵੇਖੋ ਕਿ ਉਹ ਤੁਹਾਡੇ ਉੱਤੇ ਕਿੰਨਾ ਭਰੋਸਾ ਕਰਦਾ ਹੈ ਅਤੇ ਕਿੰਨਾ ਵਿਸ਼ਵਾਸ ਕਰਦਾ ਹੈ।

ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਆਤਮ ਵਿਸ਼ਵਾਸ ਦੀ ਨਾ ਹੋਵੇ ਘਾਟ
ਜਿਨਾਂ ਲੋਕਾਂ ’ਚ ਆਤਮਵਿਸ਼ਵਾਸ ਦੀ ਘਾਟ ਹੁੰਦੀ ਹੈ, ਉਹ ਰਿਸ਼ਤੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਅਜਿਹੇ ਲੋਕ ਸ਼ਿਕਾਇਤ ਕਰਨ ਤੋਂ ਵੀ ਡਰਦੇ ਹਨ। ਇਸ ਸਥਿਤੀ ਵਿੱਚ ਵਿਆਹ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਵੋਂ ਕਿ ਤੁਹਾਡੇ ਸਾਥੀ ਵਿੱਚ ਆਤਮ ਵਿਸ਼ਵਾਸ ਦੀ ਘਾਟ ਤਾਂ ਨਹੀਂ।

ਤੁਹਾਡੀਆਂ ਕਮੀਆਂ ਨੂੰ ਕਰੇ ਸਵਿਕਾਰ
ਇਤ ਚੰਗਾ ਜੀਵਨ ਸਾਥੀ ਉਹ ਹੁੰਦਾ ਹੈ, ਜੋ ਤੁਹਾਡੇ ਗੁਣਾਂ ਦੇ ਨਾਲ-ਨਾਲ ਤੁਹਾਡੀਆਂ ਕਮੀਆਂ ਨੂੰ ਵੀ ਸਵਿਕਾਰ ਕਰੇ। ਸਹੀ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਉਸ ਦੀ ਇਸ ਗੱਲ ’ਤੇ ਜ਼ਰੂਰ ਧਿਆਨ ਦੇਵੋ।

ਇਹ ਵੀ ਪੜ੍ਹੋ: ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News