ਖੇਲੋ ਇੰਡੀਆ ਪੈਰਾ ਖੇਡਾਂ ਦੌਰਾਨ ਮੈਡੀਕਲ ਸਹੂਲਤਾਂ ਨੂੰ ਯਕੀਨੀ ਬਣਾਇਆ : ਅਨੁਰਾਗ ਠਾਕੁਰ
Saturday, Dec 09, 2023 - 12:15 AM (IST)
ਜੈਤੋ (ਰਘੁਨੰਦਨ ਪਰਾਸ਼ਰ)– ਕੇਂਦਰੀ ਯੂਥ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਪੈਰਾ ਖੇਡਾਂ ਦੌਰਾਨ ਐਥਲੀਟਾਂ ਨੂੰ ਵੱਡੇ ਪੱਧਰ ’ਤੇ ਮੈਡੀਕਲ ਸਹੂਲਤਾਂ ਮਿਲਣਗੀਆਂ। ਇਸ ਵਿਚ ਐਮਰਜੈਂਸੀ ਮੈਡੀਕਲ ਸੇਵਾਵਾਂ, ਸਾਈਟ ’ਤੇ ਮੈਡੀਕਲ ਟੀਮਾਂ ਅਤੇ ਜ਼ਰੂਰੀ ਸਿਹਤ ਸੰਭਾਲ ਸਹੂਲਤਾਂ ਆਦਿ ਸ਼ਾਮਲ ਹਨ। ਨੈਸ਼ਨਲ ਸੈਂਟਰ ਆਫ ਸਪੋਰਟਸ ਸਾਇੰਸ ਐਂਡ ਰਿਸਰਚ (ਐੱਨ.ਸੀ.ਐੱਸ.ਐੱਸ.ਆਰ.) ਨੇ ਨਵੀਂ ਦਿੱਲੀ ’ਚ 10 ਤੋਂ 17 ਦਸੰਬਰ ਤਕ ਹੋਣ ਵਾਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਲਈ ਵੱਖ-ਵੱਖ ਮੈਡੀਕਲ ਸਹੂਲਤਾਂ ਲਈ ਤਾਇਨਾਤ ਮਾਹਿਰ ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ
ਪੈਰਾ ਐਥਲੀਟਾਂ ਨੂੰ ਉਨ੍ਹਾਂ ਦੀਆਂ ਖਾਸ ਲੋੜਾਂ ਅਤੇ ਚੁਣੌਤੀਆਂ ਦੇ ਕਾਰਨ ਅਕਸਰ ਵਿਸ਼ੇਸ਼ ਅਤੇ ਸੰਵੇਦਨਸ਼ੀਲ ਡਾਕਟਰੀ ਦੇਖਭਾਲ ਦੀ ਲੋੜ ਪੈਂਦੀ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਸਹੂਲਤਾਂ ਨੂੰ ਵਧਾਇਆ ਗਿਆ ਹੈ। ਐੱਨ.ਸੀ.ਐੱਸ.ਐੱਸ.ਆਰ. ਵਿਸ਼ੇਸ਼ ਐਥਲੀਟਾਂ ਦੇ ਉੱਚ ਪ੍ਰਦਰਸ਼ਨ ਨਾਲ ਸਬੰਧਤ ਉੱਚ ਪੱਧਰੀ ਖੋਜ, ਸਿੱਖਿਆ ਅਤੇ ਨਵੀਨਤਾ ਦਾ ਸਮਰਥਨ ਕਰਦਾ ਹੈ।
ਅਨੁਰਾਗ ਠਾਕੁਰ ਨੇ ਕਿਹਾ,‘‘ਭਾਰਤੀ ਖੇਡ ਅਥਾਰਟੀ ਤੇ ਯੂਥ ਮਾਮਲੇ ਅਤੇ ਖੇਡ ਮੰਤਰਾਲੇ ਵਿਚ ਖੇਲੋ ਇੰਡੀਆ ਡਿਵੀਜ਼ਨ ਵਲੋਂ ਐੱਨ.ਸੀ.ਐੱਸ.ਐੱਸ.ਆਰ. ਵਲੋਂ ਸਾਰੇ ਸੰਭਵ ਉਪਾਅ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਭਾਗ ਲੈਣ ਵਾਲੇ ਪੈਰਾ ਐਥਲੀਟ ਸੁਰੱਖਿਅਤ ਢੰਗ ਨਾਲ ਅਤੇ ਬਿਨਾਂ ਕਿਸੇ ਸਿਹਤ ਚਿੰਤਾ ਦੇ ਮੁਕਾਬਲਾ ਕਰ ਸਕਣ।’’
ਇਹ ਵੀ ਪੜ੍ਹੋ- ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8