ਮੀਡੀਆ ਕਰਮਚਾਰੀਆਂ ਨੂੰ ਦਿੱਲੀ ''ਚ ਰਾਤ ਕਰਫਿਊ ਦੌਰਾਨ ਈ-ਪਾਸ ਨਾਲ ਮਿਲੀ ਛੋਟ

Friday, Apr 09, 2021 - 03:25 AM (IST)

ਮੀਡੀਆ ਕਰਮਚਾਰੀਆਂ ਨੂੰ ਦਿੱਲੀ ''ਚ ਰਾਤ ਕਰਫਿਊ ਦੌਰਾਨ ਈ-ਪਾਸ ਨਾਲ ਮਿਲੀ ਛੋਟ

ਨਵੀਂ ਦਿੱਲੀ : ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਆਪਣੇ ਪਿਛਲੇ ਹੁਕਮ ਵਿੱਚ ਵੀਰਵਾਰ ਨੂੰ ਅੰਸ਼ਕ ਤਬਦੀਲੀ ਕਰਦੇ ਹੋਏ ਮੀਡੀਆ ਕਰਮਚਾਰੀਆਂ ਨੂੰ ਰਾਤ ਕਰਫਿਊ ਦੌਰਾਨ ਈ-ਪਾਸ ਰੱਖਣ ਦੀ ਜ਼ਰੂਰਤ ਤੋਂ ਛੋਟ ਦੇ ਦਿੱਤੀ ਹੈ।  

ਇਹ ਵੀ ਪੜ੍ਹੋ- ਇਸ ਸੂਬੇ 'ਚ ਹੁਣ ਦੋਪਹੀਆ ਵਾਹਨ ਖਰੀਦਣ 'ਤੇ ਮੁੱਫਤ ਮਿਲੇਗਾ ਹੈਲਮੇਟ

ਇਲੈਕਟ੍ਰਾਨਿਕ ਮੀਡੀਆ ਕਰਮਚਾਰੀਆਂ ਅਤੇ ਕੁੱਝ ਹੋਰ ਸ਼੍ਰੇਣੀ ਦੇ ਮੀਡੀਆ ਕਰਮਚਾਰੀਆਂ ਨੂੰ ਰਾਤ ਕਰਫਿਊ ਦੌਰਾਨ ਆਉਣ ਜਾਣ ਵਾਸਤੇ ਈ-ਪਾਸ ਲਈ ਬਿਨੈ ਕਰਣਾ ਜ਼ਰੂਰੀ ਸੀ। ਮੁੱਖ ਸਕੱਤਰ ਅਤੇ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਵਿਜੈ ਦੇਵ ਵਲੋਂ ਜਾਰੀ ਡੀ.ਡੀ.ਐੱਮ.ਏ. ਦੇ ਹੁਕਮ ਦੇ ਅਨੁਸਾਰ ਹੁਣ ਮੀਡੀਆ ਕਰਮਚਾਰੀਆਂ ਨੂੰ ਈ-ਪਾਸ ਦੀ ਬਜਾਏ ਆਪਣਾ ਆਈ.ਡੀ. ਕਾਰਡ ਲੈ ਕੇ ਚੱਲਣਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News