ATS ਅਤੇ NCB ਨੂੰ ਮਿਲੀ ਵੱਡੀ ਸਫ਼ਲਤਾ, 1,814 ਕਰੋੜ ਰੁਪਏ ਦੀ ਡਰੱਗ ਤੇ ਕੱਚਾ ਮਾਲ ਕੀਤਾ ਜ਼ਬਤ

Sunday, Oct 06, 2024 - 02:50 PM (IST)

ਅਹਿਮਦਾਬਾਦ (ਭਾਸ਼ਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਫੈਕਟਰੀ ਤੋਂ ਅਧਿਕਾਰੀਆਂ ਨੇ 1,814 ਕਰੋੜ ਰੁਪਏ ਦੀ ਕੀਮਤ ਦਾ ਐੱਮ.ਡੀ. ਨਸ਼ੀਲਾ ਪਦਾਰਥ ਅਤੇ ਉਸ ਨੂੰ ਬਣਾਉਣ 'ਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਜ਼ਬਤ ਕੀਤਾ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਇਹ ਸੰਯੁਕਤ ਮੁਹਿੰਮ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਅਤੇ ਨਾਰਕੋਟਿਕ ਕੰਟਰੋਲ ਬਿਊਰ (ਐੱਨ.ਸੀ.ਬੀ.), ਦਿੱਲੀ ਨੇ ਚਲਾਈ। 

PunjabKesari

ਸੰਘਵੀ ਨੇ ਕਿਹਾ,''ਨਸ਼ੀਲੇ ਪਦਾਰਥ ਖ਼ਿਲਾਫ਼ ਲੜਾਈ 'ਚ ਵੱਡੀ ਜਿੱਤ ਲਈ ਗੁਜਰਾਤ ਏ.ਟੀ.ਐੱਸ. ਅਤੇ ਐੱਨ.ਸੀ.ਬੀ. ਦਿੱਲੀ ਨੂੰ ਵਧਾਈ। ਹਾਲ 'ਚ ਉਨ੍ਹਾਂ ਨੇ ਭੋਪਾਲ 'ਚ ਇਕ ਫੈਕਟਰੀ 'ਤੇ ਛਾਪਾ ਮਾਰਿਆ ਅਤੇ ਐੱਮ.ਡੀ. ਅਤੇ ਉਸ ਨੂੰ ਬਣਾਉਣ 'ਚ ਇਸੇਤਮਾਲ ਹੋਣ ਵਾਲਾ ਸਾਮਾਨ ਜ਼ਬਤ ਕੀਤਾ, ਜਿਸ ਦੀ ਕੀਮਤ 1,814 ਕਰੋੜ ਰੁਪਏ ਹੈ।'' ਉਨ੍ਹਾਂ ਕਿਹਾ,''ਇਹ ਉਪਲੱਬਧੀ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਉਸ ਦੀ ਗਲਤ ਵਰਤੋਂ ਖ਼ਿਲਾਫ਼ ਲੜਾਈ 'ਚ ਸਾਡੀਆਂ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ। ਸਾਡੇ ਸਮਾਜ ਦੀ ਸੁਰੱਖਿਆ ਲਈ ਉਨ੍ਹਾਂ ਦੀ ਸਮੂਹਿਕ ਕੋਸ਼ਿਸ਼ ਅਹਿਮ ਹੈ।'' ਮੰਤਰੀ ਨੇ ਕਿਹਾ ਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਦਾ ਸਮਰਪਣ ਸੱਚੀ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ,''ਆਓ, ਭਾਰਤ ਨੂੰ ਸੁਰੱਖਿਅਤ ਅਤੇ ਸਿਹਤਮੰਦ ਦੇਸ਼ ਬਣਾਉਣ ਦੀ ਮੁਹਿੰਮ 'ਚ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖੀਏ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News