ਦਿੱਲੀ ਨਗਰ ਨਿਗਮ ਚੋਣਾਂ ''ਆਪ'' ਨੂੰ ਆਪਣਿਆਂ ਤੋਂ ਹੀ ਮਿਲ ਰਹੀ ਹੈ ਚੁਣੌਤੀ

03/26/2017 8:24:01 PM

ਨਵੀਂ ਦਿੱਲੀ-  ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਤੇ ਗੋਆ ''ਚ ਕਰਾਰੀ ਹਾਰ ਨੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ''ਚ ਉਸ ਲਈ ਚੁਣੌਤੀ ਵਧਾ ਦਿੱਤੀ ਹੈ। ਆਉਣ ਵਾਲੀਆਂ ਇਨ੍ਹਾਂ ਚੋਣਾਂ ''ਚ ਵਿਰੋਧੀ ਪਾਰਟੀਆਂ ਦੀ ਚੁਣੌਤੀ ਤਾਂ ਮਿਲ ਹੀ ਰਹੀ ਹੈ, ਨਾਲ ਹੀ ਕਦੇ ਆਪਣੇ ਰਹੇ ਉਨ੍ਹਾਂ ਦੇ ਨਾਰਾਜ਼ ਧੜਿਆਂ ਨਾਲ ਵੀ ਨਜਿੱਠਣਾ ਪੈ ਰਿਹਾ ਹੈ, ਉਹ ਜਾਂ ਤਾਂ ਪਾਰਟੀ ਛੱਡ ਚੁੱਕੇ ਹਨ ਜਾਂ ਅੰਦਰ ਹੀ ਰਹਿ ਕੇ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਕ ਪਾਸੇ ''ਆਪ'' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ''ਆਪ'' ਦੇ ਚੰਦੇ ਦਾ ਪਿਛਲੇ ਇਕ ਸਾਲ ਤੋਂ ਹਿਸਾਬ ਮੰਗ ਰਹੇ ਪਾਰਟੀ ਦੇ ਸਾਬਕਾ ਆਗੂ ਮਨੀਸ਼ ਰਾਏਜ਼ਾਦਾ ਸੱਤਿਆਗ੍ਰਹਿ ਦੇ ਨਾਂ ''ਤੇ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ, ਓਧਰ ''ਆਪ'' ਨਾਲੋਂ ਵੱਖਰੀ ਪਾਰਟੀ ''ਸਵਰਾਜ ਇੰਡੀਆ'' ਬਣਾਉਣ ਵਾਲੇ ਯੋਗਿੰਦਰ ਯਾਦਵ ਸਾਰੇ 272 ਵਾਰਡਾਂ ''ਚ ਆਪਣੇ ਉਮੀਦਵਾਰ ਉਤਾਰ ਕੇ ਆਪ ਦੇ ਰਾਹ ''ਚ ਰੋੜੇ ਅਟਕਾ ਰਹੇ ਹਨ। ਇਸ ਤੋਂ ਇਲਾਵਾ ''ਆਪ'' ਦੇ ਲਗਭਗ ਅੱਧੀ ਦਰਜਨ ਵਿਧਾਇਕ ਵੀ ਪਾਰਟੀ ਦੇ ਅੰਦਰ ਰਹਿ ਕੇ ''ਆਪ'' ਦੇ ਨੁਕਸਾਨ ਨੂੰ ਵਧਾਉਣ ''ਚ ਲੱਗੇ ਹੋਏ ਹਨ।

Related News