MCD ਚੋਣਾਂ: CM ਕੇਜਰੀਵਾਲ ਸਮੇਤ ਕਈ ਸਿਆਸੀ ਦਿੱਗਜ਼ਾਂ ਨੇ ਪਾਈ ਵੋਟ

Sunday, Dec 04, 2022 - 01:17 PM (IST)

MCD ਚੋਣਾਂ: CM ਕੇਜਰੀਵਾਲ ਸਮੇਤ ਕਈ ਸਿਆਸੀ ਦਿੱਗਜ਼ਾਂ ਨੇ ਪਾਈ ਵੋਟ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਦੇ 250 ਵਾਰਡਾਂ ’ਚ ਚੋਣਾਂ ਲਈ ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ, ਜੋ ਕਿ ਸ਼ਾਮ ਸਾਢੇ 5 ਵਜੇ ਤੱਕ ਪੈਣਗੀਆਂ। ਵੋਟਾਂ ਨੂੰ ਲੈ ਕੇ ਜਿੱਥੇ ਆਮ ਜਨਤਾ ’ਚ ਉਤਸ਼ਾਹ ਵੇਖਣ ਨੂੰ ਮਿਲਿਆ, ਉੱਥੇ ਹੀ ਨੇਤਾ ਵੀ ਵੋਟ ਪਾਉਣ ਲਈ ਪੁੱਜੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਵੋਟ ਪਾਉਣ ਲਈ ਪੁੱਜੇ।

ਇਹ ਵੀ ਪੜ੍ਹੋ- MCD ਚੋਣਾਂ: CM ਕੇਜਰੀਵਾਲ ਦੀ ਅਪੀਲ- ਜੋ ਦਿੱਲੀ ਨੂੰ ਚਮਕਾਉਣਗੇ, ਉਨ੍ਹਾਂ ਨੂੰ ਵੋਟ ਪਾਓ

PunjabKesari

ਕੇਜਰੀਵਾਲ ਨੇ ਸਿਵਲ ਲਾਈਨ ਖੇਤਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ। ਕੇਜਰੀਵਾਲ ਤੋਂ ਇਲਾਵਾ ਭਾਜਪਾ ਨੇਤਾ ਹਰਸ਼ਵਰਧਨ, ਪ੍ਰਵੇਸ਼ ਵਰਮਾ, ਕਾਂਗਰਸ ਨੇਤਾ ਅਜੇ ਮਾਕਨ, ਅਲਕਾ ਲਾਂਬਾ ਸਮੇਤ ਕਈ ਸਿਆਸੀ ਦਿੱਗਜ਼ਾਂ ਨੇ MCD ਚੋਣਾਂ ਲਈ ਵੋਟ ਪਾਈ।

ਇਹ ਵੀ ਪੜ੍ਹੋ- 28 ਸਾਲਾਂ ਤੋਂ ਮੰਜੇ ’ਤੇ ਪਿਆ ਗ਼ਜ਼ਲਾਂ ਲਿਖ ਰਿਹਾ ਇਹ ਸ਼ਖ਼ਸ, ਕੌਮਾਂਤਰੀ ਪੱਧਰ ’ਤੇ ਮਿਲੀ ਪ੍ਰਸਿੱਧੀ

PunjabKesari

ਸਾਰੇ ਨੇਤਾਵਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਲੋਕਾਂ ਨੂੰ ਇਕ ਈਮਾਨਦਾਰ ਸਰਕਾਰ ਬਣਾਉਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ- ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ

PunjabKesari

ਓਧਰ ਡਾ. ਹਰਸ਼ਵਰਧਨ ਨੇ ਵੋਟ ਪਾਉਣ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਤੋਂ ਵੱਡੀ ਗਿਣਤੀ ’ਚ ਲੋਕ ਵੋਟ ਪਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਨੇ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ ਹੈ ਅਤੇ ਇੱਥੋਂ ਤੱਕ ਕਿ ਦਿੱਲੀ ਨੇ ਵੀ ਪਿਛਲੇ 15 ਸਾਲਾਂ ’ਚ ਭਾਜਪਾ ਦਾ ਕੰਮ ਵੇਖਿਆ ਹੈ। 

ਇਹ ਵੀ ਪੜ੍ਹੋ- PM ਮੋਦੀ ਨੇ ਜਲ ਸੈਨਾ ਦੀ ਕੀਤੀ ਤਾਰੀਫ਼, ਕਿਹਾ- ਸਾਨੂੰ ਤੁਹਾਡੇ ਸਮੁੰਦਰੀ ਇਤਿਹਾਸ ’ਤੇ ਮਾਣ ਹੈ

PunjabKesari

ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਿੰਗ ਜਾਰੀ ਹੈ ਅਤੇ ਸ਼ਾਮ ਸਾਢੇ 5 ਵਜੇ ਖ਼ਤਮ ਹੋਣਗੀਆਂ। ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ 7 ਦਸੰਬਰ ਨੂੰ ਹੋਵੇਗੀ। 250 ਵਾਰਡਾਂ ’ਚੋਂ 104 ਵਾਰਡ ਔਰਤਾਂ ਲਈ ਰਾਖਵੇਂ ਹਨ। ਇਨ੍ਹਾਂ ਚੋਣਾਂ ’ਚ 709 ਔਰਤਾਂ ਅਤੇ 640 ਪੁਰਸ਼ ਉਮੀਦਵਾਰਾਂ ਸਮੇਤ ਕੁੱਲ 1,349 ਉਮੀਦਵਾਰ ਮੈਦਾਨ ਵਿਚ ਹਨ। ਇਸ ਚੋਣਾਂ ’ਚ ਭਾਜਪਾ ਅਤੇ ‘ਆਪ’ ਦੋਹਾਂ ਨੇ 250 ਉਮੀਦਵਾਰ ਉਤਾਰੇ ਹਨ, ਜਦਕਿ ਕਾਂਗਰਸ 247 ਸੀਟਾਂ ’ਤੇ ਚੋਣ ਲੜ ਰਹੀ ਹੈ। 


author

Tanu

Content Editor

Related News