ਮਾਇਆਵਤੀ ਦੀ ਮਾਂ ਦਾ ਦਿਹਾਂਤ, ਬਸਪਾ ਪ੍ਰਧਾਨ ਦਿੱਲੀ ਲਈ ਰਵਾਨਾ
Saturday, Nov 13, 2021 - 07:05 PM (IST)
ਨਵੀਂ ਦਿੱਲੀ-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਮਾਂ ਰਾਮਰਤੀ ਦਾ ਸ਼ਨੀਵਾਰ ਨੂੰ ਦਿੱਲੀ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਬਸਪਾ ਨੇ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ 92 ਸਾਲਾ ਰਾਮਰਤੀ ਦਾ ਰਾਸ਼ਟਰੀ ਰਾਜਧਾਨੀ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਕੋਵਿਡ ਦੇ ਇਲਾਜ 'ਚ ਅਸਰਦਾਰ ਪਾਈ ਗਈ ਹੈ ਫਾਈਜ਼ਰ ਦੀ ਦਵਾਈ
ਬਸਪਾ ਪ੍ਰਧਾਨ ਆਪਣੀ ਮਾਂ ਦੇ ਦਿਹਾਂਤ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ। ਐਤਵਾਰ ਨੂੰ ਉਥੇ ਰਾਮਰਤੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਾਰਟੀ ਦੇ ਨੇਤਾਵਾਂ ਅਤੇ ਕਾਰਕੁਨਾਂ ਨੇ ਪਾਰਟੀ ਪ੍ਰਧਾਨ ਦੀ ਮਾਂ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ ਹੈ। ਤਕਰੀਬਨ ਇਕ ਸਾਲ ਪਹਿਲਾਂ ਮਾਇਆਵਤੀ ਦੇ ਪਿਤਾ ਪ੍ਰਭੂ ਦਿਆਲ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾ ਰਿਹੈ ਜਾਪਾਨ
ਬਸਪਾ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਕੂ 'ਤੇ ਸ਼ੋਕ ਸੰਦੇਸ਼ ਪ੍ਰਗਟ ਜਤਾਉਂਦੇ ਹੋਏ ਕਿਹਾ ਕਿ ਬੇਹਦ-ਦੁੱਖ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਐੱਸ.ਪੀ. ਦੇ ਰਾਸ਼ਟਰੀ ਪ੍ਰਧਾਨ, ਸਾਬਕਾ ਸੰਸਦ ਅਤੇ ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਭੈਣ ਮਾਇਆਵਤੀ ਜੀ ਦੀ ਮਾਤਾ ਸ਼੍ਰੀਮਤੀ ਰਾਮਰਤੀ ਜੀ ਦਾ ਲਗਭਗ 92 ਸਾਲ ਦੀ ਉਮਰ 'ਚ ਅੱਜ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਕੁਦਰਤ ਸਾਰਿਆਂ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ੱਕਤੀ ਦੇਵੇ। ਉਨ੍ਹਾਂ ਦਾ ਅਤਿੰਮ ਸੰਸਕਾਰ ਭੈਣ ਜੀ ਦੇ ਦਿੱਲੀ ਪਹੁੰਚਣ ਅਤੇ ਪਰਿਵਾਰ ਦੇ ਇਕੱਠੇ ਹੋਣ 'ਤੇ ਕੱਲ੍ਹ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।