ਮਾਇਆਪੁਰੀ ਹਿੰਸਾ ਕੇਜਰੀਵਾਲ ਸਰਕਾਰ ਦੀ ਅਸਫਲਤਾ ਦਾ ਨਤੀਜਾ: ਪੁਰੀ
Sunday, Apr 14, 2019 - 01:02 PM (IST)

ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਮਾਇਆਪੁਰੀ 'ਚ ਹੋਈ ਹਿੰਸਾ ਦਿੱਲੀ ਸਰਕਾਰ ਦੀ ਅਸਫਲਤਾ ਦਾ ਨਤੀਜਾ ਹੈ। ਐੱਨ. ਜੀ. ਟੀ. ਦੇ ਆਦੇਸ਼ ਦੇ ਬਾਵਜੂਦ ਦਿੱਲੀ ਸਰਕਾਰ ਨੇ ਕਬਾੜ ਵਪਾਰੀਆਂ ਨੂੰ ਟਰਾਂਸਫਰ ਕਰਨ 'ਚ ਅਸਫਲਤਾ ਦਿਖਾਈ। ਇਸ ਕਾਰਨ ਐੱਨ. ਜੀ. ਟੀ. ਨੂੰ ਸੀਲਿੰਗ ਦੇ ਆਦੇਸ਼ ਦੇਣੇ ਪਏ। ਉਨ੍ਹਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੇਕਰ ਪੁਨਰਵਾਸ ਯੋਜਨਾ ਤਹਿਤ ਕਬਾੜ ਵਪਾਰੀਆਂ ਨੂੰ ਦੂਜੀ ਜਗ੍ਹਾਂ 'ਤੇ ਵਸਾ ਦਿੱਤਾ ਜਾਂਦਾ ਤਾਂ ਇਹ ਹਿੰਸਾ ਨਾ ਹੁੰਦੀ। ਉਨ੍ਹਾਂ ਨੇ ਸੀਲਿੰਗ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਸੀਲਿੰਗ ਦੌਰਾਨ ਅਧਿਕਾਰੀਆਂ ਦੀ ਸਥਾਨਿਕ ਲੋਕਾਂ ਨਾਲ ਝੜਪਾਂ ਹੋਈਆਂ। ਇਸ ਹਿੰਸਾ 'ਚ ਲੋਕਾਂ ਨੇ ਅਧਿਕਾਰੀਆਂ 'ਤੇ ਪੱਥਰਬਾਜ਼ੀ ਕੀਤੀ ਜਿਸ ਦੀ ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਵੀ ਲਾਠੀਚਾਰਜ ਕੀਤਾ । ਇਸ ਹਿੰਸਾ 'ਚ ਕਈ ਅਧਿਕਾਰੀ ਜ਼ਖਮੀ ਹੋ ਗਏ।