ਆਕਸੀਜਨ ਦੀ ਘਾਟ ਬਣੀ ਵੱਡੀ ਮੁਸੀਬਤ, ਦਿੱਲੀ-NCR ''ਚ ਮੈਕਸ ਹੈਲਥਕੇਅਰ ਨੇ ਨਵੇਂ ਮਰੀਜ਼ ਦਾਖ਼ਲ ਕਰਨ ''ਤੇ ਲਾਈ ਰੋਕ

Friday, Apr 23, 2021 - 11:38 AM (IST)

ਆਕਸੀਜਨ ਦੀ ਘਾਟ ਬਣੀ ਵੱਡੀ ਮੁਸੀਬਤ, ਦਿੱਲੀ-NCR ''ਚ ਮੈਕਸ ਹੈਲਥਕੇਅਰ ਨੇ ਨਵੇਂ ਮਰੀਜ਼ ਦਾਖ਼ਲ ਕਰਨ ''ਤੇ ਲਾਈ ਰੋਕ

ਨਵੀਂ ਦਿੱਲੀ- ਕੋਰੋਨਾ ਆਫ਼ਤ ਦਰਮਿਆਨ ਆਕਸੀਜਨ ਦੀ ਕਿੱਲਤ ਵੱਡੀ ਸਮੱਸਿਆ ਬਣ ਗਈ ਹੈ। ਇਸ ਵਿਚ ਦਿੱਲੀ ਦੇ ਮੈਕਸ ਹੈਲਥਕੇਅਰ ਨੇ ਆਕਸੀਜਨ ਸਪਲਾਈ ਬਹਾਲ ਹੋਣ ਤੱਕ ਨਵੇਂ ਮਰੀਜ਼ ਦਾਖ਼ਲ ਕਰਨ 'ਤੇ ਰੋਕ ਲਗਾ ਦਿੱਤੀ ਹੈ। ਮੈਕਸ ਹੈਲਥਕੇਅਰ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਮੈਕਸ ਦੇ ਹਸਪਤਾਲਾਂ 'ਚ ਹਾਲੇ ਕਿਸੇ ਵੀ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ। ਹਸਪਤਾਲ ਨੇ ਕਿਹਾ ਹੈ ਕਿ ਆਕਸੀਜਨ ਦੀ ਸਪਲਾਈ ਬਹਾਲ ਹੋਣ ਤੱਕ ਨਵੇਂ ਮਰੀਜ਼ ਦਾਖ਼ਲ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ

ਦੱਸਣਯੋਗ ਹੈ ਕਿ ਦਿੱਲੀ ਦੇ ਕਈ ਨਿੱਜੀ ਹਸਪਤਾਲਾਂ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਕਈ ਹਸਪਤਾਲਾਂ ਨੇ ਪ੍ਰਸ਼ਾਸਨ ਤੋਂ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਸ਼ਿਫਟ ਕਰਨ ਦੀ ਅਪੀਲ ਕੀਤੀ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 'ਚੋਂ ਕੁਝ ਹਸਪਤਾਲ ਘੱਟ ਮਿਆਦ ਲਈ ਕੁਝ ਇੰਤਜ਼ਾਮ ਕਰਨ 'ਚ ਸਮਰੱਥ ਹਨ। ਹਾਲਾਂਕਿ ਇਸ ਆਫ਼ਤ ਦਾ ਤੁਰੰਤ ਕੋਈ ਹੱਲ ਹੁੰਦਾ ਨਹੀਂ ਦਿੱਸ ਰਿਹਾ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਵੀਰਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ 6 ਹਸਪਤਾਲਾਂ 'ਚ ਆਕਸੀਜਨ ਖ਼ਤਮ ਹੋ ਗਈ ਹੈ। ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ 'ਚ ਸਿਸੋਦੀਆ ਨੇ ਕਿਹਾ ਕਿ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ, ਸ਼ਾਂਤੀ ਮੁਕੁੰਦ, ਤੀਰਥ ਰਾਮ ਸ਼ਾਹ ਹਸਪਤਾਲ, ਯੂਕੇ ਨਰਸਿੰਗ ਹੋਮ, ਰਾਠੀ ਹਸਪਤਾਲ ਅਤੇ ਸੈਂਟਮ ਹਸਪਤਾਲ ਕੋਲ ਆਕਸੀਜਨ ਦਾ ਸਟਾਕ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਹਾਂਰਾਸ਼ਟਰ ਦੇ ਪਾਲਘਰ 'ਚ 'ਕੋਵਿਡ ਕੇਅਰ ਸੈਂਟਰ' ਨੂੰ ਲੱਗੀ ਅੱਗ, 13 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News