ਮੌੜ ਮੰਡੀ ਬੰਬ ਧਮਾਕਾ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਨਾਲ ਜੁੜੇ ਸਮਰਥਕਾਂ ਖ਼ਿਲਾਫ਼ ਵੱਡੀ ਕਾਰਵਾਈ

Tuesday, Mar 07, 2023 - 09:58 AM (IST)

ਮੌੜ ਮੰਡੀ ਬੰਬ ਧਮਾਕਾ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਨਾਲ ਜੁੜੇ ਸਮਰਥਕਾਂ ਖ਼ਿਲਾਫ਼ ਵੱਡੀ ਕਾਰਵਾਈ

ਹਰਿਆਣਾ- ਡੇਰਾ ਸੱਦਾ ਸੌਦਾ ਸੰਸਥਾ ਨਾਲ ਜੁੜੇ ਤਿੰਨ ਸਮਰਥਕਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇੰਟਰਪੋਲ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਦੋਸ਼ੀਆਂ ਦਾ ਨਾਮ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਹੈ। ਦੱਸਣਯੋਗ ਹੈ ਕਿ 2017 'ਚ ਪੰਜਾਬ ਦੇ ਮੌੜ ਮੰਡੀ 'ਚ ਬੰਬ ਧਮਾਕਾ ਹੋਇਆ ਸੀ, ਇਹ ਤਿੰਨੋਂ ਇਸ ਮਾਮਲੇ 'ਚ ਦੋਸ਼ੀ ਹਨ। ਮੌੜ ਮੰਡੀ 'ਚ ਹੋਏ ਧਮਾਕੇ ਦੌਰਾਨ 5 ਬੱਚਿਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਇਸ ਮਾਮਲੇ 'ਚ ਬਣੀ ਐੱਸ.ਆਈ.ਟੀ. ਦੀ ਰਿਪੋਰਟ ਅਨੁਸਾਰ ਦੋਸ਼ੀ ਗੁਰਤੇਜ  ਸਿੰਘ ਕਾਲਾ ਡੇਰੇ ਦੀ ਵਰਕਸ਼ਾਪ ਦਾ ਇੰਚਾਰਜ ਸੀ। ਗੁਰਤੇਜ 'ਤੇ ਪ੍ਰੈਸ਼ਰ ਕੁਕਰ ਬੰਬ ਲਿਆਉਣ ਅਤੇ ਕਾਰ 'ਚ ਲਗਾਉਣ ਦਾ ਦੋਸ਼ ਹੈ। ਡੇਰਾ ਮੁਖੀ ਰਾਮ ਰਹੀਮ ਦੇ ਮੁੱਖ ਸੁਰੱਖਿਆ ਕਰਮੀ ਅਮਰੀਕ ਸਿੰਘ ਦਾ ਵੀ ਇਸ ਮਾਮਲੇ 'ਚ ਨਾਮ ਸਾਹਮਣੇ ਆਇਆ ਹੈ। ਅਮਰੀਕ ਸਿੰਘ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਵੀ ਰਹਿ ਚੁੱਕਿਆ ਹੈ।

PunjabKesari


author

DIsha

Content Editor

Related News