ਮੌਲਾਨਾ ਦੀ ਪਤਨੀ ਤੇ 2 ਮਾਸੂਮ ਧੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਮਸਜਿਦ ''ਚੋਂ ਮਿਲੀਆਂ ਲਾਸ਼ਾਂ
Saturday, Oct 11, 2025 - 09:57 PM (IST)

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ’ਚ ਇਕ ਦਿੱਲ ਹਿਲਾ ਦੇਣ ਵਾਲੀ ਘਟਨਾ ’ਚ ਇਕ ਮੌਲਾਨਾ ਦੀ ਪਤਨੀ ਤੇ 2 ਮਾਸੂਮ ਧੀਆਂ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਤਿੰਨਾਂ ਦੀਆਂ ਲਾਸ਼ਾਂ ਮਸਜਿਦ ਦੀ ਉੱਪਰਲੀ ਮੰਜ਼ਿਲ ’ਤੇ ਖੂਨ ਨਾਲ ਲੱਥਪੱਥ ਮਿਲੀਆਂ, ਜਿਸ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਗੰਗਨੋਲੀ ਪਿੰਡ ’ਚ ਵਾਪਰੀ। ਉੱਥੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਮੌਲਾਨਾ ਇਬਰਾਹਿਮ ਮਸਜਿਦ ’ਚ ਨਮਾਜ਼ ਪੜ੍ਹਦਾ ਸੀ। ਉਹ ਆਪਣੀ ਪਤਨੀ ਇਸਰਾਨਾ (32) ਤੇ 2 ਧੀਆਂ ਸੋਫੀਆ (5) ਤੇ ਸੁਮੱਈਆ (3) ਨਾਲ ਮਸਜਿਦ ਦੇ ਉੱਪਰ ਇਕ ਕਮਰੇ ’ਚ ਰਹਿੰਦਾ ਸੀ।
ਘਟਨਾ ਸਮੇਂ ਮੌਲਾਨਾ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੇ ਸਵਾਗਤ ’ਚ ਸ਼ਾਮਲ ਹੋਣ ਲਈ ਦੇਵਬੰਦ ਗਿਆ ਸੀ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਉਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।