ਮੌਲਾਨਾ ਬਰੇਲਵੀ ਦਾ ਅਹਿਮ ਬਿਆਨ, ਕਿਹਾ - "ਭਾਰਤ 'ਚ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ"
Thursday, Feb 09, 2023 - 09:00 PM (IST)
ਨੈਸ਼ਨਲ ਡੈਸਕ: ਆਲ ਇੰਡੀਆ ਮੁਸਲਿਮ ਜਮਾਤ ਦੇ ਕੌਮੀ ਪ੍ਰਧਾਨ ਮੌਲਾਨਾ ਸ਼ਹਾਬੁੱਦੀਨ ਰਜ਼ਵੀ ਬਰੇਲਵੀ ਨੇ ਅੱਜ ਕਿਹਾ ਕਿ ਭਾਰਤ 'ਚ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਬਜ਼ੁਰਗਾਂ ਨੇ ਇਸ ਸਰਜ਼ਮੀਂ ਨੂੰ ਪਿਆਰ ਕਰਨਾ ਸਿਖਾਇਆ ਹੈ। ਇਸ ਲਈ ਅਸੀਂ ਦੁਆ ਕਰਦੇ ਹਾਂ ਕਿ ਦੇਸ਼ ਵਿਚ ਅਮਨ ਸ਼ਾਂਤੀ ਰਹੇ ਤੇ ਖੁਦਾ ਭਾਰਤ ਨੂੰ ਉਚਾਈਆਂ ਤਕ ਲੈ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਸਦ 'ਚ ਹਰਸਿਮਰਤ ਬਾਦਲ ਦੇ ਤਿੱਖੇ ਬੋਲ, ਚੰਡੀਗੜ੍ਹ ਨੂੰ ਲੈ ਕੇ ਕਹੀ ਇਹ ਗੱਲ
ਬੰਗਾਲ ਦੇ ਉੱਤਰ ਦਿਨਾਜਪੁਰ ਵਿਖੇ ਨੂਰੀ ਕਾਨਫਰੰਸ ਦੌਰਾਨ ਮਹਿਮਾਨ-ਏ-ਖਸੂਸੀ ਦੀ ਹੈਸੀਅਤ ਨਾਲ ਸੰਬੋਧਨ ਕਰਦਿਆਂ ਮੌਲਾਨਾ ਬਰੇਲਵੀ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਭਾਰਤ ਨੂੰ ਅਜ਼ਾਦੀ ਦਵਾਈ ਹੈ। ਅਜ਼ਾਦੀ ਵਿਚ ਜਿੱਥੇ ਦੂਜੇ ਭਾਈਚਾਰਿਆਂ ਦਾ ਯੋਗਦਾਨ ਹੈ, ਉੱਥੇ ਹੀ ਮੁਸਲਮਾਨਾਂ ਦਾ ਵੀ ਭਰਪੂਰ ਯੋਗਦਾਨ ਹੈ। ਭਾਰਤ ਦੀ ਸਰਜ਼ਮੀਂ ਸਾਡੇ ਬਜ਼ੁਰਗਾਂ ਤੇ ਸੂਫੀਆਂ ਦੀ ਸਰਜ਼ਮੀਂ ਹੈ, ਇਸ ਨੂੰ ਮੁਹੱਬਤ ਕਰਨਾ ਸਾਡੇ ਬਜ਼ੁਰਗਾਂ ਨੇ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀ ਦੁਆ ਕਰਦੇ ਹਾਂ ਕਿ ਖੁਦਾ ਭਾਰਤ ਨੂੰ ਸਿਖਰਾਂ 'ਤੇ ਲੈ ਜਾਵੇ ਅਤੇ ਇੱਥੇ ਰਹਿਣ ਵਾਲੇ ਹਰ ਵਿਅਕਤੀ ਦੀ ਤਰੱਕੀ ਹੋਵੇ। ਉਨ੍ਹਾਂ ਦੁਆ ਕੀਤੀ ਕਿ ਦੇਸ਼ ਵਿਚ ਅਮਨ ਸ਼ਾਂਤੀ ਬਣੀ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।