ਹੁਣ ਬਾਗਪਤ ਦੀ ਮਸਜਿਦ ''ਚ ਨੌਜਵਾਨ ਨੇ ਪੜ੍ਹੀ ਹਨੂੰਮਾਨ ਚਾਲੀਸਾ, ਮੌਲਾਨਾ ਨੇ ਕਾਰਵਾਈ ਤੋਂ ਕੀਤਾ ਇਨਕਾਰ

11/04/2020 4:11:18 PM

ਮਥੁਰਾ- ਮਥੁਰਾ ਦੇ ਨੰਦਬਾਬਾ ਮੰਦਰ 'ਚ ਕੁਝ ਮੁਸਲਿਮ ਨੌਜਵਾਨਾਂ ਵਲੋਂ ਨਮਾਜ਼ ਪੜ੍ਹੇ ਜਾਣ ਤੋਂ ਬਾਅਦ ਬਾਗਪਤ ਤੋਂ ਖ਼ਬਰ ਆ ਰਹੀ ਹੈ ਕਿ ਉੱਥੇ ਮਸਜਿਦ 'ਚ ਹਨੂੰਮਾਨ ਚਾਲੀਸਾ ਪੜ੍ਹੀ ਗਈ ਹੈ। ਜਿਸ ਤੋਂ ਬਾਅਦ ਮਸਜਿਦ ਦੇ ਮੌਲਾਨਾ ਨੇ ਨੌਜਵਾਨ 'ਤੇ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਮੌਲਾਨਾ ਦਾ ਕਹਿਣਾ ਹੈ ਕਿ ਨੌਜਵਾਨ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਰਿਸ਼ਤੇਦਾਰ ਹੈ, ਇਸ ਲਈ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਚਾਹੁੰਦੇ ਹਾਂ। ਮਸਜਿਦ 'ਚ ਹਨੂੰਮਾਨ ਚਾਲੀਸਾ ਪੜ੍ਹੇ ਜਾਣ ਦੀ ਖ਼ਬਰ ਨਾਲ ਮਾਹੌਲ ਸ਼ਾਂਤੀ ਬਣਾਏ ਰੱਖਣ ਦੀ ਪੁਲਸ ਨੇ ਨੇੜੇ-ਤੇੜੇ ਦੇ ਇਲਾਕੇ 'ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਪੁਲਸ ਨਹੀਂ ਚਾਹੁੰਦੀ ਕਿ ਕੋਈ ਕਿਸੇ ਤਰ੍ਹਾਂ ਦੀ ਅਣਹੋਣੀ ਦਾ ਸਾਹਮਣਾ ਕਰਨਾ ਪਵੇ।

ਇਹ ਵੀ ਪੜ੍ਹੋ : ਮੰਦਰ 'ਚ ਮੁਸਲਿਮ ਨੌਜਵਾਨਾਂ ਨੇ ਧੋਖੇ ਨਾਲ ਨਮਾਜ਼ ਪੜ੍ਹ ਤਸਵੀਰਾਂ ਕੀਤੀਆਂ ਪੋਸਟ, ਮੁਕੱਦਮਾ ਦਰਜ

ਦਰਅਸਲ ਬਾਗਪਤ ਦੇ ਖੇਕੜਾ ਥਾਣਾ ਖੇਤਰ ਦੇ ਵਿਨਯਪੁਰ ਪਿੰਡ ਦੀ ਮਸਜਿਦ 'ਚ ਵੜ ਕੇ ਮਨੂੰ ਪਾਲ ਬੰਸਲ ਨਾਮੀ ਨੌਜਵਾਨ ਨੇ ਮੋਬਾਇਲ 'ਚ ਹਨੂੰਮਾਨ ਚਾਲੀਸਾ ਪੜ੍ਹ ਕੇ ਪਾਠ ਕੀਤਾ। ਇੰਨਾ ਹੀ ਨਹੀਂ ਇਸ ਦੌਰਾਨ ਨੌਜਵਾਨ ਫੇਸਬੁੱਕ 'ਤੇ ਵੀ ਲਾਈਵ ਰਿਹਾ ਅਤੇ ਆਪਣੇ ਦੋਸਤਾਂ ਨੂੰ ਮਸਜਿਦ 'ਚ ਲਾਈਵ ਹਨੂੰਮਾਨ ਚਾਲੀਸਾ ਦਾ ਵੀਡੀਓ ਦਿਖਾਇਆ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਮੰਦਰ 'ਚ ਨਮਾਜ਼ ਪੜ੍ਹਨ ਤੋਂ ਬਾਅਦ ਈਦਗਾਹ ਮਸਜਿਦ 'ਚ ਹਨੂੰਮਾਨ ਚਾਲੀਸਾ ਪੜ੍ਹਨ ਦੀ ਸੂਚਨਾ ਆਈ ਹੈ। ਜਿਸ 'ਚ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਸਥਾਨਕ ਪੁਲਸ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਸੌਰਭ ਲੰਬਰਦਾਰ, ਰਾਘਵ ਮਿੱਤਲ, ਕਾਨਹਾ ਅਤੇ ਕ੍ਰਿਸ਼ਨਾ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼


DIsha

Content Editor

Related News