ਵਿਆਹ ਲਈ ਛੁੱਟੀ ਨਾ ਮਿਲਣ ''ਤੇ ਸਿਪਾਹੀ ਨੇ ਕੀਤਾ ਟਵੀਟ, ਜਲਦੀ ''ਚ ਮਿਲੀ ਮਨਜ਼ੂਰੀ

02/05/2020 11:45:37 AM

ਮਥੁਰਾ— ਵਿਆਹ ਲਈ ਕਥਿਤ ਤੌਰ 'ਤੇ ਛੁੱਟੀ ਨਹੀਂ ਮਿਲਣ ਤੋਂ ਪਰੇਸ਼ਾਨ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਤਾਇਨਾਤ ਇਕ ਸਿਪਾਹੀ ਨੇ ਟਵਿੱਟਰ 'ਤੇ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਝਾਂਸੀ ਵਾਸੀ ਸਿਪਾਹੀ ਯਸ਼ਵੇਂਦਰ ਸਿੰਘ ਮਥੁਰਾ ਦੇ ਥਾਣਾ ਸਦਰ ਬਾਜ਼ਾਰ 'ਚ ਤਾਇਨਾਤ ਹਨ। ਉਨ੍ਹਾਂ ਨੇ ਪਿਛਲੇ ਮਹੀਨੇ 8 ਫਰਵਰੀ ਨੂੰ ਆਪਣਾ ਵਿਆਹ ਤੈਅ ਹੋਣ ਦੀ ਸੂਚਨਾ ਦਿੰਦੇ ਹੋਏ 14 ਦਿਨ ਦੀ ਛੁਟੀ ਮੰਗੀ ਸੀ ਪਰ ਕਿਸੇ ਕਾਰਨ ਉਨ੍ਹਾਂ ਨੂੰ ਛੁੱਟੀ ਨਹੀਂ ਮਿਲੀ, ਉਲਟਾ ਲਖਨਊ 'ਚ ਆਯੋਜਿਤ 'ਡਿਫੈਂਸ ਐਕਸਪੋ' ਮੇਲੇ ਦੀ ਸੁਰੱਖਿਆ ਵਿਵਸਥਾ 'ਚ ਜ਼ਿਲੇ ਤੋਂ ਭੇਜੇ ਜਾ ਰਹੇ 150 ਪੁਲਸ ਕਰਮਚਾਰੀਆਂ ਨੇ ਦਲ ਨਾਲ ਉਨ੍ਹਾਂ ਨੂੰ 30 ਜਨਵਰੀ ਨੂੰ ਉੱਥੇ ਲਈ ਰਵਾਨਾ ਕਰ ਦਿੱਤਾ ਗਿਆ।

ਪਰੇਸ਼ਾਨ ਸਿਪਾਹੀ ਨੇ ਸੀਨੀਅਰ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਤੋਂ ਜਾਣੂੰ ਕਰਵਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਡੀ.ਜੀ.ਪੀ. ਨੂੰ ਟੈਗ ਕਰ ਕੇ ਵਿਆਹ ਦੇ ਕਾਰਡ ਨਾਲ ਟਵੀਟ ਕੀਤਾ ਕਿ ਜਲਦ ਹੀ ਉਸ ਦਾ ਵਿਆਹ ਹੋਣ ਵਾਲਾ ਹੈ ਅਤੇ ਉਹ ਲਖਨਊ ਡਿਊਟੀ 'ਚ ਫਸਿਆ ਹੋਇਆ ਹੈ। ਡੀ.ਜੀ.ਪੀ. ਦਫ਼ਤਰ ਦੀ ਨਜ਼ਰ ਉਸ ਟਵੀਟ 'ਤੇ ਪਈ ਅਤੇ ਉਸ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਗਈ। ਹੈੱਡ ਕੁਆਰਟਰ ਦੇ ਆਦੇਸ਼ 'ਤੇ ਸਿਪਾਹੀ ਨੂੰ ਵਾਪਸ ਬੁਲਾ ਕੇ ਝਾਂਸੀ ਲਈ ਰਿਲੀਵ ਕੀਤਾ ਗਿਆ। ਦੂਜੇ ਪਾਸੇ ਐੱਸ.ਪੀ. ਸਿਟੀ ਅਸ਼ੋਕ ਕੁਮਾਰ ਮੀਣਾ ਨੇ ਕਿਹਾ ਕਿ ਉਨ੍ਹਾਂ ਕੋਲ ਸਿਪਾਹੀ ਦਾ ਪ੍ਰਾਰਥਨਾ ਪੱਤਰ ਨਹੀਂ ਪਹੁੰਚਿਆ ਸੀ ਅਤੇ ਜਦੋਂ ਇਸ ਦੀ ਜਾਣਕਾਰੀ ਹੋਈ ਤਾਂ ਛੁੱਟੀ ਮਨਜ਼ੂਰ ਕਰ ਦਿੱਤੀ ਗਈ।


DIsha

Content Editor

Related News