ਕੁੱਟੂ ਦੇ ਆਟੇ ਦਾ ਬਣਿਆ ‘ਫਲਾਹਾਰੀ’ ਭੋਜਨ ਖਾਣ ਨਾਲ 140 ਤੋਂ ਵੱਧ ਵਿਅਕਤੀ ਬੀਮਾਰ
Wednesday, Aug 28, 2024 - 01:12 AM (IST)
ਮਥੁਰਾ, (ਭਾਸ਼ਾ, ਮਾਨਵ)- ਮਥੁਰਾ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਵਰਤ ਰੱਖਣ ਵਾਲੇ 140 ਤੋਂ ਵੱਧ ਵਿਅਕਤੀ ਕਥਿਤ ਤੌਰ ’ਤੇ ਕੁੱਟੂ ਦੇ ਆਟੇ ਤੋਂ ਬਣਿਆ ‘ਫਲਾਹਾਰੀ’ ਭੋਜਨ ਖਾਣ ਤੋਂ ਬਾਅਦ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ।
ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਜ਼ਿਲਾ ਖੁਰਾਕ ਤੇ ਦਵਾਈ ਪ੍ਰਸ਼ਾਸਨ ਦੀ ਟੀਮ ਨੇ ਆਟਾ ਸਪਲਾਈ ਕਰਨ ਵਾਲੇ 2 ਦੁਕਾਨਦਾਰਾਂ ਦੀਆਂ ਦੁਕਾਨਾਂ ’ਤੇ ਛਾਪਾ ਮਾਰ ਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ।
ਜ਼ਿਲਾ ਮੈਜਿਸਟਰੇਟ ਸ਼ੈਲੇਂਦਰ ਕੁਮਾਰ ਸਿੰਘ ਅਨੁਸਾਰ ਬੀਮਾਰ ਵਿਅਕਤੀਆਂ ਦੀ ਗਿਣਤੀ ਵੱਧ ਵੀ ਸਕਦੀ ਹੈ। ਇਨ੍ਹਾਂ ਲੋਕਾਂ ਨੂੰ ਪੇਟ ਦਰਦ, ਉਲਟੀਆਂ ਤੇ ਦਸਤ ਦੀ ਸ਼ਿਕਾਇਤ ਤੋਂ ਬਾਅਦ ਆਗਰਾ ਤੇ ਮਥੁਰਾ ਦੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ।