ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖ਼ੁਸ਼ਖ਼ਬਰੀ, ਪ੍ਰਸ਼ਾਦ ਦੀ ਹੋਮ ਡਿਲਿਵਰੀ ਹੋਈ ਸ਼ੁਰੂ

09/28/2020 2:36:33 PM

ਨੈਸ਼ਨਲ ਡੈਸਕ- ਕੋਰੋਨਾ ਮਹਾਮਾਰੀ ਕਾਰਨ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਨਹੀਂ ਕਰ ਪਾ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਘਰ ਬੈਠੇ ਮਾਂ ਦਾ ਪ੍ਰਸਾਦ ਆਨਲਾਈਨ ਮੰਗਵਾ ਸਕਦੇ ਹਨ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਡਾਕ ਵਿਭਾਗ ਨਾਲ ਮਿਲ ਕੇ ਭਗਤਾਂ ਲਈ ਪ੍ਰਸ਼ਾਦ ਦੀ ਹੋਮ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਮੰਦਰ 'ਚ ਪਹਿਲਾਂ ਤੁਹਾਡੇ ਨਾਂ ਨਾਲ ਪੂਜਾ ਹੋਵੇਗੀ, ਇਸ ਤੋਂ ਬਾਅਦ ਪ੍ਰਸ਼ਾਦ ਤੁਹਾਡੇ ਘਰ ਪਹੁੰਚੇਗਾ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹਾਲ ਹੀ 'ਚ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਦੇਸ਼ 'ਚ ਭਗਤਾਂ ਨੂੰ ਹੋਮ ਡਿਲਿਵਰੀ ਦੇ ਮਾਧਿਅਮ ਨਾਲ ਪ੍ਰਸ਼ਾਦ ਦਿਵਾਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਵਿਸ਼ੇ 'ਤੇ ਹੋਰ ਜਾਣਕਾਰੀ ਪਾਉਣ ਅਤੇ ਆਰਡਰ ਕਰਨ ਲਈ ਸਾਡੇ ਵੈੱਬਸਾਈਟ ਮਾਂ ਵੈਸ਼ਨੋ ਦੇਵੀ ਡਾਟ ਓਆਰਜੀ. 'ਤੇ ਜਾਣ। ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ 0-9906019475 'ਤੇ ਸੰਪਰਕ ਕਰ ਕੇ ਵੀ ਜਾਣਕਾਰੀ ਲੈ ਸਕਦੇ ਹਨ।

PunjabKesariਸ਼ਰਾਈਨ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਵੀ ਭਗਤ ਪ੍ਰਸ਼ਾਦ ਬੁੱਕ ਕਰਵਾਉਂਦੇ ਹਨ, ਉਨ੍ਹਾਂ ਦੇ ਨਾਂ ਨਾਲ ਪ੍ਰਸ਼ਾਦ ਮਾਤਾ ਦੇ ਭਵਨ 'ਚ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਂ ਦੀ ਪੂਜਾ ਕੀਤੀ ਜਾਂਦੀ ਹੈ। ਪ੍ਰਸ਼ਾਦ ਤਿੰਨ ਪੈਕੇਜਿੰਗ 'ਚ ਹੈ 500 ਰੁਪਏ, 1100 ਰੁਪਏ ਅਤੇ 2100 ਰੁਪਏ। 72 ਘੰਟਿਆਂ 'ਚ ਭਗਤਾਂ ਨੂੰ ਪ੍ਰਸ਼ਾਦ ਭੇਜ ਦਿੱਤਾ ਜਾਂਦਾ ਹੈ। ਇਸ ਸਹੂਲਤ ਤੋਂ ਪਹਿਲਾਂ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਭਵਨ ਸਥਿਤ ਯੱਗ ਸ਼ਾਲਾ 'ਚ ਹਵਨ-ਪੂਜਾ 'ਚ ਆਨਲਾਈਨ ਸ਼ਾਮਲ ਹੋਣ ਦੀ ਵੀ ਸ਼ੁਰੂਆਤ ਕੀਤੀ ਸੀ। ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਮਾਤਾ ਵੈਸ਼ਨੋ ਦੇਵੀ ਮੰਦਰ ਪਿਛਲੇ 5 ਮਹੀਨਿਆਂ ਤੋਂ ਬੰਦ ਸੀ। ਉਸ ਨੂੰ 16 ਅਗਸਤ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ ਗਿਆ।

PunjabKesari


DIsha

Content Editor

Related News