ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ

Saturday, Jan 01, 2022 - 01:00 PM (IST)

ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ

ਜੰਮੂ (ਵਾਰਤਾ)— ਜੰਮੂ-ਕਸ਼ਮੀਰ ਵਿਚ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਭੱਜ-ਦੌੜ ’ਚ ਮਾਰੇ ਗਏ 12 ਤੀਰਥ ਯਾਤਰੀਆਂ ’ਚੋਂ 8 ਦੇ ਨਾਂ ਜਾਰੀ ਕੀਤੇ ਹਨ। 4 ਲੋਕਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ। ਭੱਜ-ਦੌੜ ਵਿਚ ਮਾਰੇ ਗਏ 8 ਲੋਕਾਂ ਦੇ ਨਾਂ ਇਸ ਤਰ੍ਹਾਂ ਹਨ- ਧੀਰਜ ਕੁਮਾਰ (26 ਸਾਲ) ਰਾਜੌਰੀ, ਜੰਮੂ-ਕਸ਼ਮੀਰ, ਸ਼ਵੇਤਾ (35 ਸਾਲ) ਗਾਜ਼ੀਆਬਾਦ, ਉੱਤਰ ਪ੍ਰਦੇਸ਼, ਵਿੰਨੀ ਕੁਮਾਰ (24 ਸਾਲ) ਬਦਰਪੁਰ, ਦਿੱਲੀ ਵਾਸੀ, ਸੋਨੂੰ ਪਾਂਡੇ (24 ਸਾਲ) ਬਦਰਪੁਰ, ਦਿੱਲੀ ਵਾਸੀ, ਮਮਤਾ (38 ਸਾਲ) ਝੱਜਰ, ਹਰਿਆਣਾ, ਧਰਮਵੀਰ ਸਿੰਘ (35 ਸਾਲ) ਸਹਾਰਨਪੁਰ, ਉੱਤਰ ਪ੍ਰਦੇਸ਼ ਵਾਸੀ, ਵਨੀਤ ਕੁਮਾਰ (38 ਸਾਲ) ਸਹਾਰਨਪੁਰ, ਉੱਤਰ ਪ੍ਰਦੇਸ਼ ਅਤੇ ਅਰੁਣ ਪ੍ਰਤਾਪ ਸਿੰਘ (30 ਸਾਲ) ਗੋਰਖਪੁਰ, ਉੱਤਰ ਪ੍ਰਦੇਸ਼ ਵਾਸੀ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਮਚੀ ਭੱਜ-ਦੌੜ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖਮੀ ਹੋ ਗਏ। ਇਸ ਘਟਨਾ ਬਾਬਤ ਜਾਣਕਾਰੀ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੇਂ ਸਾਲ ਮੌਕੇ ਮਾਤਾ ਦੇ ਦਰਸ਼ਨਾਂ ਨੂੰ ਗਏ ਕੁਝ ਨੌਜਵਾਨਾਂ ਵਿਚਾਲੇ ਮਾਮੂਲੀ ਬਹਿਸਬਾਜ਼ੀ ਕਾਰਨ ਵੈਸ਼ਨੋ ਦੇਵੀ ਤੀਰਥ ਅਸਥਾਨ ’ਚ ਭੱਜ-ਦੌੜ ਦੀ ਸਥਿਤੀ ਬਣੀ, ਜਿਸ ਵਿਚ ਬਦਕਿਸਮਤੀ ਨਾਲ 12 ਲੋਕਾਂ ਦੀ ਮੌਤ ਹੋ ਗਈ। ਘਟਨਾ ਲੱਗਭਗ 2:45 ਵਜੇ ਵਾਪਰੀ। ਬਹਿਸਬਾਜ਼ੀ ਕਾਰਨ ਲੋਕਾਂ ਵਿਚਾਲੇ ਧੱਕਾ-ਮੱਕੀ ਹੋਈ ਅਤੇ ਫਿਰ ਭੱਜ-ਦੌੜ ਮਚ ਗਈ। ਭੱਜ-ਦੌੜ ਮੰਦਰ ਦੇ ਗਰਭ ਗ੍ਰਹਿ ਦੇ ਬਾਹਰ ਗੇਟ ਨੰਬਰ-3 ਕੋਲ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ’ਤੇ ਮਾਤਾ ਦੇ ਦਰਬਾਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ DGP ਦਾ ਬਿਆਨ ਆਇਆ ਸਾਹਮਣੇ


author

Tanu

Content Editor

Related News