ਦਿੱਲੀ : 8 ਕਰੋੜ ਦੇ ਗਹਿਣੇ ਲੁੱਟਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Saturday, Sep 14, 2024 - 08:22 PM (IST)

ਨਵੀਂ ਦਿੱਲੀ, (ਭਾਸ਼ਾ)- ਹਰਿਆਣਾ ਦੇ ਇਕ ਗਹਿਣਾ ਵਿਕ੍ਰੇਤਾ ਤੋਂ ਮੱਧ ਦਿੱਲੀ ’ਚ 2 ਸਾਲ ਪਹਿਲਾਂ ਕੀਤੀ ਗਈ 8 ਕਰੋੜ ਰੁਪਏ ਦੀ ਲੁੱਟ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਡਿਪਟੀ ਕਮਿਸ਼ਨਰ ਆਫ਼ ਪੁਲਸ (ਅਪਰਾਧ) ਅਮਿਤ ਗੋਇਲ ਨੇ ਦੱਸਿਆ ਕਿ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਸੋਮਵੀਰ ਦੀ ਸ਼ਿਕਾਇਤ ਤੋਂ ਬਾਅਦ 31 ਅਗਸਤ, 2022 ਨੂੰ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਗੋਇਲ ਨੇ ਦੱਸਿਆ ਕਿ ਜਦੋਂ ਸੋਮਵੀਰ ਅਤੇ ‘ਜੈ ਮਾਤਾ ਦੀ ਲਾਜਿਸਟਿਕਸ’ ’ਚ ਕੰਮ ਕਰਨ ਵਾਲਾ ਉਸ ਦਾ ਸਾਥੀ ਜਗਦੀਸ਼ ਸੈਣੀ ਦਿੱਲੀ ’ਚ ਸੋਨੇ ਅਤੇ ਹੀਰਿਆਂ ਦੇ ਗਹਿਣੇ ਪਹੁੰਚਾਉਣ ਜਾ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ।

ਉਨ੍ਹਾਂ ਦੱਸਿਆ ਕਿ ਪਹਾੜਗੰਜ ’ਚ ਦੇਸ਼ ਬੰਧੂ ਗੁਪਤਾ ਰੋਡ ਨੇੜੇ 4 ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ। ਲੁਟੇਰਿਆਂ ’ਚੋਂ ਇਕ ਨੇ ਪੁਲਸ ਦੀ ਵਰਦੀ ਪਾਈ ਹੋਈ ਸੀ, ਅੱਖਾਂ ਵਿਚ ਮਿਰਚ ਪਾਊਡਰ ਪਾ ਕੇ ਉਨ੍ਹਾਂ ਕੋਲੋਂ ਗਹਿਣੇ ਲੁੱਟ ਲਏ।


Rakesh

Content Editor

Related News