ਹੱਦਬੰਦੀ ਦੇ ਵਿਵਾਦ ਨੂੰ ਲੈ ਕੇ ਆਸਾਮ ਵਿਧਾਨ ਸਭਾ ’ਚ ਭਾਰੀ ਹੰਗਾਮਾ

08/05/2021 2:41:22 AM

ਗੁਹਾਟੀ - ਆਸਾਮ ਵਿਧਾਨ ਸਭਾ ’ਚ ਬੁੱਧਵਾਰ ਹੱਦਬੰਦੀ ਦੇ ਵਿਵਾਦ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਮਿਜ਼ੋਰਮ ਨਾਲ ਸੂਬੇ ਦੇ ਜਾਰੀ ਵਿਵਾਦ ਕਾਰਨ ਸੱਤਾ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਕਾਰਨ ਵਿਧਾਨ ਸਭਾ ਦੇ ਸਪੀਕਰ ਨੂੰ ਹਾਊਸ ਦੀ ਕਾਰਵਾਈ 40 ਮਿੰਟ ਲਈ ਮੁਲਤਵੀ ਕਰਨੀ ਪਈ। ਸਮੁੱਚੀ ਵਿਰੋਧੀ ਧਿਰ ਸਪੀਕਰ ਦੀ ਕੁਰਸੀ ਦੇ ਸਾਹਮਣੇ ਆ ਗਈ ਅਤੇ ਮੰਗ ਕੀਤੀ ਕਿ ਸੀ.ਬੀ.ਆਈ. ਕੋਲੋਂ ਨਿਰਪੱਖ ਜਾਂਚ ਕਰਵਾਈ ਜਾਏ।

ਇਹ ਵੀ ਪੜ੍ਹੋ - ਕੋਰੋਨਾ ਨੂੰ ਲੈ ਕੇ ਰਾਜੇਸ਼ ਭੂਸ਼ਣ ਦੀ ਲੋਕਾਂ ਨੂੰ ਅਪੀਲ, ਤਿਉਹਾਰਾਂ 'ਚ ਵਰਤਣ ਸਾਵਧਾਨੀ

ਸੱਤਾ ਧਿਰ ਭਾਜਪਾ ਦੇ ਵਿਧਾਇਕ ਵੀ ਵਿਰੋਧੀ ਮੈਂਬਰਾਂ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਸਪੀਕਰ ਦੀ ਕੁਰਸੀ ਕੋਲ ਆ ਗਏ। ਵਿਧਾਨ ਸਭਾ ਦੇ ਸਕੱਤਰ ਦੀ ਮੇਜ ਦਰਮਿਆਨ ’ਚ ਹੋਣ ਕਾਰਨ ਦੋਵੇਂ ਧਿਰਾਂ ਵੱਖ-ਵੱਖ ਸਨ। ਵਿਧਾਇਕਾਂ ਨੇ ਵਾਰ-ਵਾਰ ਮੇਜ ’ਤੇ ਮੁੱਕੇ ਮਾਰੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News