ਰਾਜ ਸਭਾ ’ਚ ਭਾਜਪਾ ਦੇ MP ਦੀ ਅਜੀਬ ਲੁੱਕ ਵੇਖ ਵੈਂਕਈਆ ਨਾਇਡੂ ਬੋਲੇ- ‘ਇਹ ਮਾਸਕ ਹੈ ਜਾਂ ਦਾੜ੍ਹੀ’

Monday, Mar 28, 2022 - 05:47 PM (IST)

ਰਾਜ ਸਭਾ ’ਚ ਭਾਜਪਾ ਦੇ MP ਦੀ ਅਜੀਬ ਲੁੱਕ ਵੇਖ ਵੈਂਕਈਆ ਨਾਇਡੂ ਬੋਲੇ- ‘ਇਹ ਮਾਸਕ ਹੈ ਜਾਂ ਦਾੜ੍ਹੀ’

ਨਵੀਂ ਦਿੱਲੀ– ਪੱਛਮੀ ਬੰਗਾਲ ਵਿਧਾਨ ਸਭਾ ’ਚ ਜਿੱਥੇ ਵਿਧਾਇਕਾਂ ’ਚ ਹੱਥੋਪਾਈ ਦੀ ਖ਼ਬਰ ਸਾਹਮਣੇ ਆਈ ਹੈ ਉੱਥੇ ਹੀ ਰਾਜ ਸਭਾ ’ਚ ਵੀ ਇਕ ਅਜੀਬ ਵਾਕ ’ਤੇ ਚੇਅਰਮੈਨ ਵੈਂਕਈਆ ਨਾਇਡੂ ਨੇ ਸਵਾਲ ਪੁੱਛਿਆ। ਦਰਅਸਲ, ਰਾਜ ਸਭਾ ’ਚ ਮਲਿਆਲਮ ਅਭਿਨੇਤਾ ਅਤੇ ਕੇਰਲ ਦੇ ਭਾਜਪਾ ਦੇ ਐੱਮ.ਪੀ. ਸੁਰੇਸ਼ ਗੋਪੀ ਇਕ ਵੱਖਰੇ ਹੀ ਅੰਦਾਜ਼ ’ਚ ਵਿਖਾਈ ਦਿੱਤੇ ਸਨ। ਉਨ੍ਹਾਂ ਦੀ ਲੁੱਕ ਇੰਨੀ ਹਟਕੇ ਸੀ ਕਿ ਰਾਜ ਸਭਾ ਚੇਅਰਮੈਨ ਵੈਂਕਈਆ ਨਾਇਡੂ ਥੋੜ੍ਹਾ ਉਲਝਣ ’ਚ ਆ ਗਏ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ ਬਿਨਾਂ ਰਹਿ ਨਹੀਂ ਸਕੇ। 

 

ਦੱਸ ਦੇਈਏ ਕਿ ਜਦੋਂ ਐੱਮ.ਪੀ. ਸੁਰਸ਼ ਗੋਪੀ ਸਦਨ ’ਚ ਆਪਣੀ ਗੱਲ ਰੱਖ ਰਹੇ ਸਨ ਤਾਂ ਵੈਂਕਈਆ ਨਾਇਡੂ ਦੀ ਨਜ਼ਰ ਉਨ੍ਹਾਂ ਦੀ ਨਵੀਂ ਲੁੱਕ ’ਤੇ ਪਈ। ਸੁਰੇਸ਼ ਗੋਪੀ ਦੀ ਨਵੀਂ ਲੁੱਕ ਨੂੰ ਵੇਖਕੇ ਰਾਜ ਸਭਾ ਚੇਅਰਮੈਨ ਨੇ ਪੁੱਛਿਆ ਕਿ ਕੀ ਇਹ ਮਾਸਕ ਹੈ ਜਾਂ ਬੀਅਰਡ? ਵੈਂਕਈਆ ਨਾਇਡੂ ਦਾ ਇਹ ਸਵਾਲ ਸੁਣਕੇ ਸੰਸਦ ’ਚ ਮੌਜੂਦ ਹੋਰ ਨੇਤਾ ਵੀ ਆਪਣਾ ਹਾਸਾ ਰੋਕ ਨਹੀਂ ਸਕੇ। ਬਾਅਦ ’ਚ ਇਸ ’ਤੇ ਮਲਿਆਲਮ ਅਭਿਨੇਤਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਬੀਅਰਡ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਦੀ ਨਵੀਂਲੁੱਕ ਆਉਣ ਵਾਲੀ ਨਵੀਂ ਫਲਮ ਲਈ ਹੈ। ਅਭਿਨਤਾ ਦਾ ਜਵਾਬ ਸੁਣਨ ਤੋਂ ਬਾਅਦ ਉਪ ਰਾਸ਼ਟਰਪਤੀ ਸੰਤੁਸ਼ਟ ਨਜ਼ਰ ਆਏ ਅਤੇ ਫਿਰ ਭਾਜਪਾ ਐੱਮ.ਪੀ. ਨੇ ਆਪਣੀ ਗੱਲ ਸਦਨ ’ਚ ਰੱਖੀ। 


author

Rakesh

Content Editor

Related News