ਪੁਲਵਾਮਾ ਹਮਲੇ 'ਤੇ ਬੋਲੇ ਰਾਹੁਲ, ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਰੱਖੇਗਾ ਦੇਸ਼

Saturday, Feb 16, 2019 - 06:56 PM (IST)

ਪੁਲਵਾਮਾ ਹਮਲੇ 'ਤੇ ਬੋਲੇ ਰਾਹੁਲ, ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਰੱਖੇਗਾ ਦੇਸ਼

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਚੋਰਾਂ ਦਾ ਕਰਜ਼ਾ ਮੁਆਫ ਕਰਦਾ ਹੈ। ਜੇਕਰ ਚੌਕੀਦਾਰ ਚੋਰਾਂ ਦਾ ਕਰਜ਼ਾ ਮੁਆਫ ਕਰ ਸਕਦਾ ਹੈ ਤਾਂ ਕਾਂਗਰਸ ਪਾਰਟੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਦਿਖਾ ਦੇਵੇਗੀ। ਕਾਂਗਰਸ ਪ੍ਰਧਾਨ ਸ਼ਨੀਵਾਰ ਨੂੰ ਬਸਤਰ ਪਹੁੰਚੇ ਜਿਥੇ ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਡੀ ਹਮਦਰਦੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਬਜਟ 'ਚ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਯੋਜਨਾ ਲੈ ਕੇ ਆਏ ਹਾਂ ਤੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਦਿਨ ਦੇ 17 ਰੁਪਏ ਦੇਣਗੇ। ਭਾਵ ਪਰਿਵਾਰ ਦੇ ਇਕ ਮੈਂਬਰ ਨੂੰ ਦਿਨ ਦੇ ਸਾਢੇ 3 ਰੁਪਏ। ਉਨ੍ਹਾਂ ਦੋਸ਼ ਲਗਾਇਆ ਕਿ ਬੀਮਾ ਦਾ ਪੈਸਾ ਕਿਸਾਨ ਦਿੰਦੇ ਹਨ ਤੇ ਉਨ੍ਹਾਂ ਦਾ ਪੈਸਾ ਸਿੱਧਾ ਅਨਿਲ ਅੰਬਾਨੀ ਦੀ ਜੇਬ 'ਚ ਜਾਂਦਾ ਹੈ। ਨੋਟਬੰਦੀ ਦੀ ਲਾਈਨ 'ਚ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੌਕਸੀ ਦਿਸਿਆ ਸੀ? ਜੇਕਰ ਇਹ ਕਾਲੇ ਧਨ ਖਿਲਾਫ ਲੜਾਈ ਸੀ ਤਾਂ ਲਾਈਨ 'ਚ ਈਮਾਨਦਾਰ ਲੋਕ ਕਿਉਂ ਖੜ੍ਹੇ ਸਨ?

ਕਾਂਗਰਸ ਪ੍ਰਧਾਨ ਨੇ ਕਿਹਾ ਕਿ 2019 'ਚ 5 ਵੱਖ-ਵੱਖ ਟੈਕਸ ਵਾਲੇ ਗੱਬਰ ਸਿੰਘ ਟੈਕਸ ਨੂੰ ਅਸੀਂ ਖਤਮ ਕਰ ਦਿਆਂਗੇ ਤੇ 1 ਸਰਲ ਟੈਕਸ ਵਾਲਾ ਜੀ.ਐਸ.ਟੀ. ਦੇ ਦਿਆਂਗੇ। ਉਨ੍ਹਾਂ ਕਿਹਾ ਕਿ ਇਹ ਕਿਵੇ ਹੋ ਸਕਦਾ ਹੈ ਕਿ ਜਦੋਂ ਛੱਤੀਸਗੜ੍ਹ 'ਚ ਭਾਜਪਾ ਦੀ ਸਰਕਾਰ ਸੀ ਤਾਂ ਕਿਸਾਨਾਂ ਨੂੰ ਦੇਣ ਲਈ ਪੈਸੇ ਨਹੀਂ ਸਨ ਅਤੇ ਜਿਵੇਂ ਹੀ ਸਾਡੀ ਸਰਕਾਰ ਆਈ ਤਾਂ ਕਿਸਾਨਾਂ ਨੂੰ ਝੋਨੇ ਦੇ 2500 ਰੁਪਏ ਮਿਲਣੇ ਸ਼ੁਰੂ ਹੋ ਗਏ?


author

Inder Prajapati

Content Editor

Related News