ਪੁੰਛ ’ਚ ਸ਼ਹੀਦ ਹੋਏ ਵੈਸ਼ਾਖ ਐੱਚ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਭੁੱਬਾਂ ਮਾਰ ਰੋਈ ਮਾਂ

10/14/2021 5:46:05 PM

ਕੇਰਲ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਤਿੰਨ ਦਿਨ ਪਹਿਲਾਂ ਸ਼ਹੀਦ ਹੋਏ ਵੈਸ਼ਾਖ ਐੱਚ. ਦਾ ਵੀਰਵਾਰ ਯਾਨੀ ਕਿ ਅੱਜ ਪੂਰੇ ਫ਼ੌਜੀ ਸਨਮਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਇਕ ਮੁਹਿੰਮ ਦੌਰਾਨ ਸੋਮਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਜੇ. ਸੀ. ਓ. (ਜੂਨੀਅਰ ਕਮੀਸ਼ਨ ਅਫ਼ਸਰ) ਸਮੇਤ 5 ਫ਼ੌਜੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚ ਰਾਸ਼ਟਰੀ ਰਾਈਫ਼ਲ ਬਟਾਲੀਅਨ ਦੇ ਵੈਸ਼ਾਖ ਐੱਚ. ਵੀ ਸ਼ਾਮਲ ਸਨ। ਅੰਤਿਮ ਸੰਸਕਾਰ ਤੋਂ ਪਹਿਲਾਂ ਫ਼ੌਜੀ ਦੇ ਮਰਹੂਮ ਸਰੀਰ ਨੂੰ ਕੁਡਾਵਤੂਰ ਪਿੰਡ ਵਿਚ ਉਨ੍ਹਾਂ ਦੇ ਬਚਪਨ ਦੇ ਸਕੂਲ ’ਚ ਰੱਖਿਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ, ਸ਼ਹੀਦ ਹੋਏ 5 ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

PunjabKesari

ਸ਼ਹੀਦ ਵੈਸ਼ਾਖ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਸੂਬਾਈ ਸਰਕਾਰ ਵਲੋਂ ਵਿੱਤ ਮੰਤਰੀ ਕੇ. ਐੱਨ. ਬਾਲਗੋਪਾਲ, ਮਾਵੇਲਿਕਾਰਾ ਤੋਂ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਅਤੇ ਸੂਬੇ ਦੀ ਪਸ਼ੂਪਾਲਣ ਮੰਤਰੀ ਜੇ. ਚਿਨਚੂ ਰਾਨੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਅਤੇ ਫ਼ੌਜੀ ਅਧਿਕਾਰੀ ਸ਼ਹੀਦ ਨੂੰ ਅੰਮਿਤ ਵਿਦਾਈ ਦੇਣ ਆਏ ਸਨ। 

ਇਹ ਵੀ ਪੜ੍ਹੋ : ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ

PunjabKesari

ਫ਼ੌਜ ਸਨਮਾਨ ਦੇ ਤੌਰ ’ਤੇ ਬੰਦੂਕ ਦੀ ਸਲਾਮੀ ਦਿੱਤੇ ਜਾਣ ਮਗਰੋਂ ਜਦੋਂ ਵੈਸ਼ਾਖ ਦੀ ਮਾਂ ਨੂੰ ਤਿਰੰਗਾ ਦਿੱਤਾ ਗਿਆ ਤਾਂ ਉਹ ਆਪਣੇ ਬੇਟੇ ਦਾ ਨਾਂ ਲੈ ਕੇ  ਭੁੱਬਾਂ ਮਾਰ ਰੋਈ ਪਈ ਅਤੇ ਬੇਹੋਸ਼ ਹੋ ਗਈ।

PunjabKesari

ਮੌਕੇ ’ਤੇ ਮੌਜੂਦ ਲੋਕਾਂ ਨੇ ਪਾਕਿਸਤਾਨ ਦੇ ਵਿਰੋਧ ਵਿਚ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ। ਗਾਰਡ ਆਫ਼ ਆਨਰ ਤੋਂ ਬਾਅਦ ਵੈਸ਼ਾਖ ਦੇ ਮਰਹੂਮ ਸਰੀਰ ਦਾ ਹਿੰਦੂ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਜਵਾਨਾਂ ਦੀ ਸ਼ਹਾਦਤ ਪਿੱਛੋਂ ‘ਐਕਸ਼ਨ’ ’ਚ ਫ਼ੌਜ, 34 ਘੰਟਿਆਂ ’ਚ 7 ਅੱਤਵਾਦੀਆਂ ਦਾ ਸਫਾਇਆ

 

PunjabKesari


Tanu

Content Editor

Related News