ਬੈਂਕਵੇਟ ਹਾਲ 'ਚ ਲੱਗੀ ਭਿਆਨਕ ਅੱਗ, ਇਲੈਕਟ੍ਰੀਸ਼ੀਅਨ ਦੀ ਮੌ.ਤ
Wednesday, Oct 30, 2024 - 10:07 AM (IST)
ਨੋਇਡਾ (ਭਾਸ਼ਾ)- ਬੁੱਧਵਾਰ ਤੜਕੇ ਇਕ ਮੈਰਿਜ ਪੈਲੇਸ 'ਚ ਅੱਗ ਲੱਗਣ ਨਾਲ ਇਕ ਇਲੈਕਟ੍ਰੀਸ਼ੀਅਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਨੋਇਡਾ 'ਚ ਵਾਪਰਿਆ। ਪੁਲਸ ਨੇ ਦੱਸਿਆ ਕਿ ਘਟਨਾ ਤੜਕੇ ਕਰੀਬ 3 ਵਜੇ ਸੈਕਟਰ-113 ਪੁਲਸ ਥਾਣਾ ਖੇਤਰ ਦੇ ਸਫਰਾਬਾਦ ਪਿੰਡ ਨੇੜੇ ਦੀ ਹੈ, ਜਦੋਂ ਅਚਾਨਕ 'ਲੋਟਸ ਗ੍ਰੇਨੇਡਿਓਰ' ਮੈਰਿਜ ਪੈਲੇਸ 'ਚ ਭਿਆਨਕ ਅੱਗ ਲੱਗ ਗਈ। ਪੁਲਸ ਡਿਪਟੀ ਕਮਿਸ਼ਨਰ ਰਾਮਬਦਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ 3.40 ਵਜੇ ਫਾਇਰ ਵਿਭਾਗ ਦੇ ਕਰਮਚਾਰੀ 5 ਗੱਡੀਆਂ ਨਾਲ ਮੌਕੇ 'ਤੇ ਪਹੁੰਚੇ ਪਰ ਅੱਗ ਦੀਆਂ ਭਿਆਨਕ ਲਪਟਾਂ ਨੂੰ ਦੇਖਦੇ ਹੋਏ 10 ਹੋਰ ਗੱਡੀਆਂ ਮੰਗਵਾਉਣੀਆਂ ਪਈਆਂ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ
ਉਨ੍ਹਾਂ ਕਿਹਾ,''ਪੈਲੇਸ 'ਚ ਫਸੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਪ੍ਰਵੇਂਦਰ ਨਾਮੀ ਇਕ ਵਿਅਕਤੀ ਅੰਦਰ ਫਸਿਆ ਰਹਿ ਗਿਆ ਅਤੇ ਉਸ ਦੀ ਮੌਤ ਹੋ ਗਈ।'' ਉਨ੍ਹਾਂ ਦੱਸਿਆ ਕਿ ਪ੍ਰਵੇਂਦਰ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ। ਮੁੱਖ ਫਾਇਰ ਵਿਭਾਗ ਅਧਿਕਾਰੀ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ,''ਮੈਰਿਜ ਪੈਲੇਸ ਦਾ ਢਾਂਚਾ ਜ਼ਿਆਦਾਤਰ ਲੱਕੜੀ ਨਾਲ ਬਣਿਆ ਸੀ, ਜਿਸ ਕਾਰਨ ਥੋੜ੍ਹੇ ਸਮੇਂ 'ਚ ਹੀ ਅੱਗ ਨੇ ਭਿਆਨਕ ਰੂਪ ਲੈ ਲਿਆ। ਕਰੀਬ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।'' ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਸਾਲ ਪਹਿਲੇ 21 ਨਵੰਬਰ ਨੂੰ ਵੀ ਇਸੇ ਮੈਰਿਜ ਪੈਲੇਸ 'ਚ ਵੈਲਡਿੰਗ ਦਾ ਕੰਮ ਕਰਨ ਦੌਰਾਨ ਅੱਗ ਲੱਗ ਗਈ ਸੀ, ਹਾਲਾਂਕਿ ਹਾਦਸੇ 'ਚ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8