ਮੱਧ ਪ੍ਰਦੇਸ਼ 'ਚ ਚਰਚਾ ਦਾ ਵਿਸ਼ਾ ਬਣਿਆ ਅਨੋਖਾ ਵਿਆਹ, ਲੋਕਾਂ ਨੇ ਕੀਤੀ ਵਡਿਆਈ

06/22/2020 4:21:47 PM

ਮੁਰੈਨਾ (ਵਾਰਤਾ)— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਦੇ ਜੌਰਾ ਵਿਚ ਸਿਰਫ ਕੁਝ ਹੀ ਲੋਕਾਂ ਦੀ ਮੌਜੂਦਗੀ ਵਿਚ ਹੋਇਆ ਵਿਆਹ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਸ਼ਟਰੀ ਰਾਜਧਾਨੀ ਖੇਤਰ ਨੋਇਡਾ ਵਾਸੀ ਇਕ ਕੁੜੀ ਕੱਲ੍ਹ ਲਾੜੀ ਦੇ ਰੂਪ ਵਿਚ ਇਕੱਲੀ ਟੈਕਸੀ ਤੋਂ ਜੌਰਾ ਪਹੁੰਚੀ ਅਤੇ ਕੁਝ ਲੋਕਾਂ ਦੀ ਮੌਜੂਦਗੀ ਵਿਚ ਲਾੜੇ ਗੌਰਵ ਦੀਕਸ਼ਿਤ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ। ਵਿਆਹ ਸਮਾਰੋਹ ਵਿਚ ਲਾੜਾ-ਲਾੜੀ ਤੋਂ ਇਲਾਵਾ ਲਾੜੇ ਪੱਖ ਤੋਂ ਸਿਰਫ 6 ਲੋਕ ਹੀ ਸ਼ਾਮਲ ਹੋਏ। 

ਕੁੜੀ ਨੋਇਡਾ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਉਸ ਦੇ ਪਰਿਵਾਰ 'ਚ ਸਿਰਫ ਮਾਂ ਹੈ ਅਤੇ ਉਹ ਤੁਰਨ-ਫਿਰਨ ਵਿਚ ਅਸਮਰੱਥ ਹੈ। ਕੱਲ ਵਿਆਹ ਸੀ, ਇਸ ਲਈ ਕੁੜੀ ਨੋਇਡਾ ਤੋਂ ਟੈਕਸੀ ਵਿਚ ਸਵਾਰ ਹੋ ਕੇ ਇਕੱਲੀ ਜੌਰਾ ਪੁੱਜੀ ਅਤੇ ਕੁਝ ਹੀ ਮਿੰਟਾਂ 'ਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਸੱਤ ਫੇਰੇ ਲਏ। 

ਲਾੜੀ ਬਣੀ ਕੁੜੀ ਨੋਇਡਾ ਵਿਚ ਇਕ ਕੰਪਨੀ 'ਚ ਕੰਮ ਕਰਦੀ ਹੈ ਅਤੇ ਉੱਥੇ ਹੀ ਉਸ ਦੀ ਗੌਰਵ ਨਾਲ ਮੁਲਾਕਾਤ ਹੋਈ ਸੀ। ਕੁਝ ਸਮੇਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ਪਰ ਤਾਲਾਬੰਦੀ ਕਾਰਨ ਇਨ੍ਹਾਂ ਦਾ ਵਿਆਹ ਲਗਾਤਾਰ ਟਲਦਾ ਜਾ ਰਿਹਾ ਸੀ। ਦੋਹਾਂ ਨੇ ਕੱਲ ਬੇਹੱਦ ਆਮ ਮਾਹੌਲ ਵਿਚ ਇਕ-ਦੂਜੇ ਨੂੰ ਜੈਮਾਲਾ ਪਹਿਨਾ ਕੇ ਸੱਤ ਫੇਰੇ ਲੈ ਕੇ ਰਸਮੀ ਤੌਰ 'ਤੇ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ। ਇਸ ਵਿਆਹ ਨੂੰ ਲੈ ਕੇ ਹਰ ਪਾਸੇ ਚਰਚਾ ਦਾ ਬਜ਼ਾਰ ਗਰਮ ਹੈ ਪਰ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਤਰੱਕੀ ਅਤੇ ਸਮਾਜ ਸੁਧਾਰ ਦੱਸਦੇ ਹੋਏ ਇਸ ਦੀ ਸ਼ਲਾਘਾ ਵੀ ਕੀਤੀ।


Tanu

Content Editor

Related News