ਅਨੋਖੀ ਬਰਾਤ! ਲਗਜ਼ਰੀ ਗੱਡੀ ਨਾ ਬੈਂਡ ਵਾਜਾ, ਬੈਲਗੱਡੀਆਂ ’ਤੇ ਬਰਾਤੀ, ਪਾਲਕੀ ’ਚ ਸਵਾਰ ‘ਦੁਲਹੇ ਰਾਜਾ’
Monday, Jun 21, 2021 - 04:15 PM (IST)
ਦੇਵਰੀਆ— ਅੱਜ ਦੇ ਸਮੇਂ ਵਿਚ ਵਿਆਹਾਂ ’ਚ ਲਗਜ਼ਰੀ ਗੱਡੀਆਂ ਨੂੰ ਲੋਕ ਤਵੱਜੋਂ ਦਿੰਦੇ ਹਨ। ਪਹਿਲਾਂ ਬੈਲਗੱਡੀਆਂ ਦੀ ਵਰਤੋਂ ਵੀ ਵਿਆਹਾਂ-ਸ਼ਾਦੀਆਂ ’ਚ ਹੁੰਦੀ ਸੀ, ਜੋ ਕਿ ਹੁਣ ਪੁਰਾਣੇ ਸਮੇਂ ਦੀ ਗੱਲ ਹੋ ਗਈ ਹੈ ਪਰ ਉੱਤਰ ਪ੍ਰਦੇਸ਼ ਦੇ ਦੇਵਰੀਆ ’ਚ ਇਕ ਅਜਿਹੀ ਬਰਾਤ ਵੇਖਣ ਨੂੰ ਮਿਲੀ ਜਿਸ ’ਚ ਲਾੜਾ ਪਾਲਕੀ ’ਚ ਸਵਾਰ ਹੋ ਕੇ ਲਾੜੀ ਲੈ ਗਿਆ ਅਤੇ ਬਰਾਤੀ ਬੈਲਗੱਡੀਆਂ ਤੋਂ ਰਵਾਨਾ ਹੋਏ। ਰਾਹ ’ਚ ਜਿਸ-ਜਿਸ ਚੌਰਾਹੇ ਤੋਂ ਬਰਾਤ ਲੰਘੀ, ਵੇਖਣ ਵਾਲਿਆਂ ਦੀ ਭੀੜ ਇਕੱਠੀ ਹੁੰਦੀ ਗਈ।
ਇਹ ਵੀ ਪੜ੍ਹੋ : ਇਸ ਪਿੰਡ ’ਚ 300 ਸਾਲਾਂ ਬਾਅਦ ਘੋੜੀ ਚੜਿ੍ਹਆ ਲਾੜਾ, ਪੰਚਾਇਤ ਨੇ ਖ਼ਤਮ ਕੀਤੀ ਅਜੀਬ ਪ੍ਰਥਾ
ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ ਲਾੜਾ—
ਬਰਾਤ ਰਾਮਪੁਰ ਕਾਰਖਾਨਾ ਥਾਣਾ ਖੇਤਰ ਦੇੇ ਕੁਸ਼ਹਰੀ ਪਿੰਡ ਤੋਂ ਮਦਨਪੁਰ ਥਾਣਾ ਖੇਤਰ ਦੇ ਬਰਡੀਹਾ ਦਲ ਪਿੰਡ ਗਈ। ਰਾਹ ਵਿਚ ਥਾਂ-ਥਾਂ ਲੋਕਾਂ ਨੇ ਰੋਕ ਕੇ ਬਰਾਤ ਦਾ ਸਵਾਗਤ ਕੀਤਾ। ਰਾਮਪੁਰ ਕਾਰਖਾਨਾ ਵਿਕਾਸ ਡਵੀਜ਼ਨ ਦੇ ਕੁਸ਼ਹਰੀ ਪਿੰਡ ਵਾਸੀ ਛੋਟੇਲਾਲ ਪਾਲ ਧਨਗਰ ਪੁੱਤਰ ਸ. ਜਵਾਹਰ ਲਾਲ ਦਾ ਵਿਆਹ ਜ਼ਿਲ੍ਹੇ ਦੇ ਮਦਨਪੁਰ ਥਾਣਾ ਖੇਤਰ ਦੇ ਬਲਡੀਹਾ ਦਲ ਪਿੰਡ ਵਾਸੀ ਰਾਮਾਨੰਦ ਪਾਲ ਧਨਗਰ ਦੀ ਪੁੱਤਰੀ ਸਰਿਤਾ ਨਾਲ ਤੈਅ ਸੀ। ਲਾੜਾ ਛੋਟੇ ਲਾਲ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸਨ। ਇਸ ਲਈ ਲਾੜੇ ਨੇ ਬਰਾਤ ਪੁਰਾਣੇ ਢੰਗ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਟਿਕੈਤ ਬੋਲੇ-ਸਰਕਾਰ ਮੰਨਣ ਵਾਲੀ ਨਹੀਂ ਹੈ, ਟਰੈਕਟਰਾਂ ਨਾਲ ਆਪਣੀ ਤਿਆਰੀ ਰੱਖੋ
ਬੈਲਗੱਡੀ ਤੋਂ ਪਹੁੰਚੀ ਬਰਾਤ—
ਐਤਵਾਰ ਨੂੰ ਵਿਆਹ ਦੇ ਦਿਨ ਸਵੇਰੇ ਲੱਗਭਗ 12 ਵਜੇ ਜਦੋਂ ਪੀਲੇ ਰੰਗ ਨਾਲ ਸਜੀਆਂ 12 ਬੈਲਗੱਡੀਆਂ ਛੋਟੇ ਲਾਲ ਦੇ ਦਰਵਾਜ਼ੇ ’ਤੇ ਪਹੁੰਚੀਆਂ ਤਾਂ ਲੋਕ ਵੇਖਦੇ ਰਹਿ ਗਏ। ਬਰਾਤ ਕੁਸ਼ਹਰੀ ਤੋਂ ਜਦੋਂ 32 ਕਿਲੋਮੀਟਰ ਦੂਰ ਬਰਡੀਹਾ ਦਲ ਪਿੰਡ ਰਾਮਾਨੰਦ ਦੇ ਦਰਵਾਜ਼ੇ ’ਤੇ ਪਹੁੰਚੀ ਤਾਂ ਉੱਥੇ ਵੀ ਵੇਖਣ ਵਾਲਿਆਂ ਦੀ ਭੀੜ ਲੱਗ ਗਈ। ਬੀਬੀਆਂ ਅਤੇ ਮਰਦ ਲਾੜੇ ਤੋਂ ਜ਼ਿਆਦਾ ਬੈਲਗੱਡੀਆਂ, ਪਾਲਕੀ ਨੂੰ ਵੇਖ ਰਹੇ ਸਨ ਕਿਉਂਕਿ ਨਵੀਂ ਪੀੜ੍ਹੀ ਲਈ ਇਹ ਇਕ ਅਜੂਬਾ ਸੀ। ਲੋਕਾਂ ਨੇ ਇਸ ਦ੍ਰਿਸ਼ ਨੂੰ ਆਪਣੇ ਮੋਬਾਇਲ ਫੋਨਾਂ ’ਚ ਕੈਦ ਕੀਤਾ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਡਿੱਗਿਆ ਗਰਾਫ਼, ਪਿਛਲੇ 88 ਦਿਨਾਂ ’ਚ ਸਭ ਤੋਂ ਘੱਟ ਮਾਮਲੇ ਹੋਏ ਦਰਜ
ਲਾੜੇ ਨੂੰ ਪਾਲਕੀ ’ਚ ਵੇਖ ਲੱਗੀ ਲੋਕਾਂ ਦੀ ਭੀੜ—
ਨੌਜਵਾਨਾਂ ਲਈ ਪਾਲਕੀ ਇਕ ਅਜੂਬੇ ਵਾਂਗ ਸੀ, ਕਿਉਂਕਿ ਉਨ੍ਹਾਂ ਨੇ ਹੁਣ ਤੱਕ ਲਗਜ਼ਰੀ ਗੱਡੀਆਂ ’ਚ ਹੀ ਕਿਸੇ ਲਾੜੇ ਨੂੰ ਵੇਖਿਆ ਸੀ ਪਰ ਛੋਟੇਲਾਲ ਦੇ ਵਿਆਹ ਨੇ ਲੋਕਾਂ ਨੂੰ 80 ਦੇ ਦਹਾਕੇ ਦੀ ਯਾਦ ਦਿਵਾ ਦਿੱਤੀ। ਜਦੋਂ ਬੈਲਗੱਡੀਆਂ ਤੋਂ ਬਰਾਤ ਜਾਂਦੀ ਸੀ। ਇਹ ਅਨੋਖੀ ਬਰਾਤ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣੀ ਹੈ।