ਵਿਆਹ ਤੋਂ ਆ ਰਹੀ ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਰੱਕ, 8 ਲੋਕਾਂ ਦੀ ਮੌਤ

Wednesday, Dec 02, 2020 - 10:15 AM (IST)

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਬੁੱਧਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਵਿਆਹ ਸਮਾਰੋਹ ਤੋਂ ਆ ਰਹੀ ਇਕ ਸਕਾਰਪੀਓ 'ਤੇ ਰੇਤ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕਾਂ ਨੇ ਆਪਣੀ ਜਾਨ ਛਾਲ ਮਾਰ ਕੇ ਬਚਾਈ। ਮੌਕੇ 'ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਪਹੁੰਚ ਗਏ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਕੜਾਧਾਮ ਕੋਤਵਾਲੀ ਇਲਾਕੇ ਦੇ ਦੇਵੀਗੰਜ ਚੌਰਾਹੇ ਦੀ ਹੈ। ਕੋਖਰਾਜ ਥਾਣਾ ਦੇ ਸ਼ਹਿਜਾਦਪੁਰ ਤੋਂ ਬਰਾਤ ਵਾਪਸ ਆ ਰਹੀ ਸੀ। ਇਸ ਦੌਰਾਨ ਇਕ ਸਕਾਰਪੀਓ 'ਚ 6-7 ਜਨਾਨੀਆਂ ਅਤੇ ਬੱਚੇ ਸਵਾਰ ਸਨ। ਇਹ ਸਕਾਰਪੀਓ ਦੇਵੀਗੰਜ ਚੌਰਾਹੇ ਕੋਲ ਖੜ੍ਹੀ ਸੀ। ਉਦੋਂ ਅਚਾਨਕ ਰੇਤ ਨਾਲ ਭਰਿਆ ਟਰੱਕ ਸਕਾਰਪੀਓ 'ਤੇ ਪਲਟ ਗਿਆ। ਇਸ ਕਾਰਨ ਸਕਾਰਪੀਓ 'ਚ ਸਵਾਰ 6 ਜਨਾਨੀਆਂ ਅਤੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਕੈਨੇਡੀਅਨ PM ਜਸਟਿਨ ਟਰੂਡੋ, ਭਾਰਤ ਨੇ ਦਿੱਤਾ ਇਹ ਬਿਆਨ

2 ਕੁੜੀਆਂ ਨੇ ਸਕਾਰਪੀਓ ਤੋਂ ਛਾਲ ਮਾਰ ਕੇ ਜਾਨ ਬਚਾਈ। ਸਕਾਰਪੀਓ 'ਚ ਕੁੱਲ 10 ਲੋਕ ਸਵਾਰ ਸਨ। ਮਰਨ ਵਾਲਿਆਂ 'ਚ ਪੂਨਮ (22), ਸੋਨਾ (27), ਮੁਸਕਾਨ (54), ਨੇਹਾ (28), ਰੋਸ਼ਨੀ (50) ਅਤੇ ਸ਼ਸ਼ੀ (40) ਸ਼ਾਮਲ ਹਨ। ਇਸ ਤੋਂ ਇਲਾਵਾ 8 ਸਾਲਾ ਮੁੰਡਾ ਓਮ ਅਤੇ ਕਾਰ ਚਾਲਕ ਦੀ ਵੀ ਹਾਦਸੇ 'ਚ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ-ਪ੍ਰਸ਼ਾਸਨ ਦੀ ਟੀਮ ਬਚਾਅ ਕੰਮ 'ਚ ਜੁਟੀ ਹੈ। ਡੀ.ਐੱਮ.-ਐੱਸ.ਪੀ. ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਦੁਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਟਵੀਟ 'ਚ ਕਿਹਾ ਗਿਆ ਹੈ ਕਿ ਯੋਗੀ ਆਦਿੱਤਿਯਨਾਥ ਨੇ ਕੌਸ਼ਾਂਬੀ 'ਚ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮਰਹੂਮ ਆਤਮਨਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਮ੍ਰਿਤਕਾਂ ਦੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)


DIsha

Content Editor

Related News