ਬੱਕਰਾ ਕਹਿ ਕੇ ਬਰਾਤੀਆਂ ਨੂੰ ਖੁਆ''ਤਾ ਮੁਰਗਾ ! ਮਗਰੋਂ ਵਿਆਹ ਵਾਲਾ ਘਰ ਬਣ ਗਿਆ ''ਜੰਗ ਦਾ ਮੈਦਾਨ''
Sunday, Jul 12, 2026 - 11:13 AM (IST)
ਸਹਿਰਸਾ- ਵਿਆਹ ਸਮਾਰੋਹ 'ਚ ਬਾਰਾਤੀਆਂ ਨੂੰ ਮਟਨ (ਬੱਕਰਾ) ਖੁਆਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਚਿਕਨ (ਮੁਰਗਾ) ਪਰੋਸਿਆ ਗਿਆ। ਜਿਸ ਤੋਂ ਬਾਅਦ ਵਿਆਹ ਸਮਾਰੋਹ ਜੰਗ ਦਾ ਮੈਦਾਨ ਬਣ ਗਿਆ। ਇਸ ਝੜਪ 'ਚ ਲਾੜੇ ਚਾਚੇ ਸਣੇ 6 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਬਿਹਾਰ ਦੇ ਸਹਿਰਸਾ ਜ਼ਿਲ੍ਹੇ 'ਚ ਵਾਪਰੀ, ਜਿੱਥੇ ਹਾਲ ਹੀ 'ਚ ਇੱਕ ਵਿਆਹ ਸਮਾਰੋਹ 'ਚ ਮਟਨ ਅਤੇ ਚਿਕਨ ਨੂੰ ਲੈ ਕੇ ਹੋਈ ਲੜਾਈ ਦਾ ਵੀਡੀਓ ਵਾਇਰਲ ਹੋਇਆ। ਸਹਿਰਸਾ ਦੇ ਸਿਮਰੀ ਬਖਤਿਆਰਪੁਰ 'ਚ ਵਿਆਹ ਦੀ ਦਾਅਵਤ 'ਚ ਮਟਨ ਦੀ ਬਜਾਏ ਚਿਕਨ ਪਰੋਸਣ ਨੂੰ ਲੈ ਕੇ ਵਿਵਾਦ ਇੰਨਾ ਵਧਿਆ ਕਿ ਬਾਰਾਤੀ ਅਤੇ ਕੁੜੀ ਵਾਲੇ ਆਪਸ 'ਚ ਭਿੜ ਗਏ।
ਕੁਝ ਹੀ ਸਮੇਂ 'ਚ ਖੁਸ਼ੀਆਂ ਦਾ ਮਾਹੌਲ ਹੰਗਾਮੇ ਅਤੇ ਕੁੱਟਮਾਰ 'ਚ ਬਦਲ ਗਿਆ। ਇਸ ਹਿੰਸਕ ਝੜਪ 'ਚ ਲਾੜੇ ਪੱਖ ਦੇ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਿਮਰੀ ਬਖਤਿਆਰਪੁਰ ਨਗਰ ਕੌਂਸਲ ਦੇ ਵਾਰਡ ਨੰਬਰ 12 ਦੇ ਬਲਵਾਪਾਰ ਦੇ ਵਸਨੀਕ ਮੁਹੰਮਦ ਅਨਵਰ ਦੇ ਪੁੱਤਰ ਮੁਹੰਮਦ ਅਬਦੁੱਲਾ ਉਰਫ਼ ਚਾਂਦ ਦਾ ਵਿਆਹ ਮਹਿਸ਼ੀ ਬਲਾਕ ਦੇ ਰਾਜਨਪੁਰ ਦੇ ਵਸਨੀਕ ਮੁਹੰਮਦ ਜਾਵੇਦ ਉਰਫ਼ ਮੋਟੋ ਦੀ ਧੀ ਨਾਲ ਹੋਇਆ ਸੀ। ਵਿਆਹ ਦੀ ਰਸਮ ਵੀਰਵਾਰ ਦੁਪਹਿਰ ਲਗਭਗ 3 ਵਜੇ ਸ਼ਾਂਤੀਪੂਰਨ ਅਤੇ ਸਦਭਾਵਨਾ ਭਰੇ ਮਾਹੌਲ 'ਚ ਸੰਪੰਨ ਹੋਈ।
ਵਿਆਹ ਤੋਂ ਬਾਅਦ ਜਦੋਂ ਸਾਰੇ ਬਾਰਾਤੀ ਖਾਣਾ ਖਾਣ ਲਈ ਟੇਬਲ 'ਤੇ ਬੈਠੇ ਤਾਂ ਮੁੰਡੇ ਵਾਲਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਵਿਆਹ ਦੇ ਮੈਨਿਊ 'ਚ ਬੱਕਰਾ ਖੁਆਉਣ ਦੀ ਗੱਲ ਕਹੀ ਗਈ ਸੀ ਪਰ ਜਦੋਂ ਥਾਲੀ ਸਾਹਮਣੇ ਆਈ ਤਾਂ ਉਸ 'ਚ ਮੁਰਗਾ' ਪਰੋਸਿਆ ਜਾ ਰਿਹਾ ਸੀ। ਇਸ ਗੱਲ ਨੂੰ ਲੈ ਕੇ ਮਹਿਮਾਨਾਂ ਅਤੇ ਮੇਜ਼ਬਾਨਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਖਾਣੇ ਦੇ ਮੈਨਿਊ ਨੂੰ ਲੈ ਕੇ ਦੋਵਾਂ ਪੱਖਾਂ ਵਿਚਾਲੇ ਲੱਤਾਂ-ਮੁੱਕੇ, ਤਲਵਾਰਾਂ ਅਤੇ ਲਾਠੀ-ਡੰਡੇ ਚੱਲਣ ਲ਼ੱਘਏ। ਇਸ ਕੁੱਟਮਾਰ 'ਚ ਕਈ ਬਾਰਾਤੀ ਜ਼ਖ਼ਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
