27 ਮਾਓਵਾਦੀਆਂ ਨੂੰ ਢੇਰ ਕਰਨ ''ਤੇ PM ਮੋਦੀ ਨੇ ਕਿਹਾ- ''ਸਾਨੂੰ ਆਪਣੀ ਫੌਜ ''ਤੇ ਮਾਣ''
Wednesday, May 21, 2025 - 06:14 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਛੱਤੀਸਗੜ੍ਹ 'ਚ 27 ਮਾਓਵਾਦੀਆਂ ਨੂੰ ਢੇਰ ਕਰਨ ਵਾਲੇ ਸੁਰੱਖਿਆ ਬਲਾਂ 'ਤੇ ਮਾਣ ਹੈ। ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ 'X' 'ਤੇ ਕਿਹਾ ਕਿ ਸਾਨੂੰ ਇਸ ਸ਼ਾਨਦਾਰ ਸਫਲਤਾ ਲਈ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਹੈ। ਸਾਡੀ ਸਰਕਾਰ ਮਾਓਵਾਦ ਦੀ ਬੁਰਾਈ ਨੂੰ ਖਤਮ ਕਰਨ ਅਤੇ ਆਪਣੇ ਲੋਕਾਂ ਲਈ ਇਕ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਜੀਵਨ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲ ਅੰਦੋਲਨ ਦੇ ਉੱਚੇ ਨੇਤਾ ਅਤੇ ਰੀੜ੍ਹ ਦੀ ਹੱਡੀ ਸੀ. ਪੀ.ਆਈ-ਮਾਓਵਾਦੀ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਾਵਰਾਜੂ ਬੁੱਧਵਾਰ ਨੂੰ ਛੱਤੀਸਗੜ੍ਹ ਵਿਚ ਸੁਰੱਖਿਆ ਬਲਾਂ ਵਲੋਂ ਮਾਰੇ ਗਏ 27 ਭਿਆਨਕ ਨਕਸਲੀਆਂ 'ਚੋਂ ਇਕ ਸਨ। ਸ਼ਾਹ ਨੇ ਇਹ ਵੀ ਕਿਹਾ ਕਿ ਨਕਸਲਵਾਦ ਵਿਰੁੱਧ ਭਾਰਤ ਦੀ ਲੜਾਈ ਦੇ ਤਿੰਨ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ ਕਿ ਜਨਰਲ ਸਕੱਤਰ ਪੱਧਰ ਦੇ ਕਿਸੇ ਨੇਤਾ ਨੂੰ ਸੁਰੱਖਿਆ ਬਲਾਂ ਵਲੋਂ ਮਾਰਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਸਾਵਰਾਜੂ ਦੀ ਉਮਰ 70 ਸਾਲ ਸੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਨਾਰਾਇਣਪੁਰ-ਬੀਜਾਪੁਰ-ਦਾਂਤੇਵਾੜਾ ਜ਼ਿਲ੍ਹਿਆਂ ਦੇ ਤਿਕੋਣੀ ਜੰਕਸ਼ਨ 'ਤੇ ਅਬੂਝਮਾਦ ਦੇ ਸੰਘਣੇ ਜੰਗਲਾਂ ਵਿਚ ਹੋਇਆ।