ਕਲਿਆਣ ਸਿੰਘ ਦੇ ਦਿਹਾਂਤ ''ਤੇ ਪੀ.ਐੱਮ. ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਪ੍ਰਗਟਾਇਆ ਸੋਗ

Sunday, Aug 22, 2021 - 12:28 AM (IST)

ਕਲਿਆਣ ਸਿੰਘ ਦੇ ਦਿਹਾਂਤ ''ਤੇ ਪੀ.ਐੱਮ. ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਪ੍ਰਗਟਾਇਆ ਸੋਗ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। 89 ਸਾਲਾ ਕਲਿਆਣ ਸਿੰਘ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਲਖਨਊ ਪੀ.ਜੀ.ਆਈ. ਵਿੱਚ ਦਾਖਲ ਸਨ। ਕਲਿਆਣ ਸਿੰਘ ਦੇ ਦਿਹਾਂਤ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਦੋੜ ਗਈ। ਉਨ੍ਹਾਂ ਦੇ ਦਿਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਨਿਤੀਨ ਗਡਕਰੀ, ਉਮਾ ਭਾਰਤੀ ਸਮੇਤ ਤਮਾਮ ਵੱਡੇ ਨੇਤਾਵਾਂ ਨੇ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ - ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ 'ਚ ਦਿਹਾਂਤ

ਰਾਸ਼ਟਰਪਤੀ ਨੇ ਜਤਾਇਆ ਦੁੱਖ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ, ਕਲਿਆਣ ਸਿੰਘ  ਜੀ ਦਾ ਜਨਤਾ ਨਾਲ ਜਾਦੂਈ ਸੰਪਰਕ ਸੀ। ਯੂ.ਪੀ. ਦੇ ਸੀ.ਐੱਮ. ਦੇ ਰੂਪ ਵਿੱਚ, ਉਨ੍ਹਾਂ ਨੇ ਦ੍ਰਿੜਤਾ ਨਾਲ ਸਾਫ਼ ਰਾਜਨੀਤੀ ਨੂੰ ਅੱਗੇ ਵਧਾਇਆ ਅਤੇ ਮੁਲਜ਼ਮਾਂ ਅਤੇ ਭ੍ਰਿਸ਼ਟਾਚਾਰ ਦੇ ਸ਼ਾਸਨ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ਉਨ੍ਹਾਂ ਅਹੁਦਿਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ 'ਤੇ ਉਹ ਰਹੇ। ਉਨ੍ਹਾਂ ਦੇ ਦਿਹਾਂਤ ਨਾਲ ਜਨਤਕ ਜੀਵਨ ਵਿੱਚ ਇੱਕ ਖਾਲੀਪਨ ਆ ਗਿਆ ਹੈ। ਮੇਰੀਆਂ ਸੰਵੇਦਨਾਵਾਂ।

ਪੀ.ਐੱਮ. ਬੋਲੇ- ਉਹ ਜ਼ਮੀਨੀ ਪੱਧਰ ਦੇ ਨੇਤਾ ਸਨ
ਪੀ.ਐੱਮ. ਮੋਦੀ ਨੇ ਟਵੀਟ ਕੀਤਾ, ਮੇਰਾ ਦੁੱਖ ਸ਼ਬਦਾਂ ਤੋਂ ਪਰੇ ਹਨ। ਕਲਿਆਣ ਸਿੰਘ ਜੀ ਰਾਜਨੇਤਾ, ਤਜਰਬੇਕਾਰ ਪ੍ਰਸ਼ਾਸਕ, ਜ਼ਮੀਨੀ ਪੱਧਰ ਦੇ ਨੇਤਾ ਅਤੇ ਮਹਾਨ ਮਨੁੱਖ ਸਨ। ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦਾ ਅਮਿੱਟ ਯੋਗਦਾਨ ਹੈ। ਉਨ੍ਹਾਂ ਦੇ ਪੁੱਤਰ ਸ਼੍ਰੀ ਰਾਜਵੀਰ ਸਿੰਘ ਨਾਲ ਗੱਲ ਕੀਤੀ ਅਤੇ ਸੰਵੇਦਨਾ ਜ਼ਾਹਿਰ ਕੀਤੀ। ਸ਼ਾਂਤੀ

ਮੈਂ ਆਪਣਾ ਵੱਡਾ ਭਰਾ ਗੁਆਇਆ- ਰਾਜਨਾਥ ਸਿੰਘ 
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਕਲਿਆਣ ਸਿੰਘ ਜੀ ਦੇ ਦਿਹਾਂਤ ਨਾਲ ਮੈਂ ਆਪਣਾ ਵੱਡਾ ਭਰਾ ਅਤੇ ਸਾਥੀ ਗੁਆਇਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਆਏ ਖਾਲੀਪਨ ਦੀ ਭਰਪਾਈ ਲੱਗਭੱਗ ਅਸੰਭਵ ਹੈ। ਰੱਬ ਉਨ੍ਹਾਂ ਦੇ ਦੁਖੀ ਪਰਿਵਾਰ ਨੂੰ ਦੁੱਖ ਦੀ ਇਸ ਮੁਸ਼ਕਿਲ ਘੜੀ ਵਿੱਚ ਸਬਰ ਅਤੇ ਹਿੰਮਤ ਪ੍ਰਦਾਨ ਕਰੇ। ਓਮ ਸ਼ਾਂਤੀ! 

ਰਾਜਨੀਤੀ ਦੇ ਇੱਕ ਯੁੱਗ ਦਾ ਅੰਤ- ਓਮ ਬਿਰਲਾ
ਲੋਕਸਭਾ ਸਪੀਕਰ ਓਮ ਬਿਰਲਾ ਨੇ ਕਲਿਆਣ ਸਿੰਘ ਦੇ ਦਿਹਾਂਤ 'ਤੇ ਸੋਗ ਜਤਾਇਆ। ਉਨ੍ਹਾਂ ਕਿਹਾ, ਕਲਿਆਣ ਸਿੰਘ ਦਾ ਦਿਹਾਂਤ ਰਾਜਨੀਤੀ ਦੇ ਇੱਕ ਯੁੱਗ ਦਾ ਅੰਤ ਹੈ।

ਕਲਿਆਣ ਸਿੰਘ ਜੀ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਵਿਖਾਈ- ਨੱਡਾ
ਕਲਿਆਣ ਸਿੰਘ ਜੀ ਦਾ ਦਿਹਾਂਤ ਭਾਰਤੀ ਰਾਜਨੀਤੀ ਦੇ ਇੱਕ ਯੁੱਗ ਦਾ ਅੰਤ ਹੈ। ਲੱਖਾਂ ਕਰਮਚਾਰੀਆਂ ਨੂੰ ਪਾਰਟੀ ਦੀ ਸੇਵਾ ਲਈ ਤਿਆਰ ਕਰਨ ਵਾਲੇ “ਬਾਬੂ ਜੀ” ਦੀ ਛਵੀ ਹਮੇਸ਼ਾਂ ਸਾਡੇ ਮਨ-ਦਿਮਾਗ ਵਿੱਚ ਰਹੇਗੀ। ਕਲਿਆਣ ਸਿੰਘ ਜੀ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਵਿਖਾਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News