ਮੋਦੀ ਸਰਕਾਰ ਦੇ ਕਈ ਹੋਰ ਘਪਲੇ ਆਉਣਗੇ ਸਾਹਮਣੇ : ਰਾਹੁਲ

Wednesday, Dec 06, 2017 - 09:25 AM (IST)

ਅੰਜਾਰ — ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪਿੱਛੋਂ ਗੁਜਰਾਤ ਦੇ ਪਹਿਲੇ ਚੋਣ ਦੌਰੇ 'ਤੇ ਆਏ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਕਈ ਹੋਰ ਵੱਡੇ ਘਪਲੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਸਾਹਮਣੇ ਆਉਣਗੇ। ਕਛ ਜ਼ਿਲੇ ਦੇ ਅੰਜਾਰ ਵਿਖੇ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ  ਰਾਫੇਲ ਲੜਾਕੂ ਜਹਾਜ਼ ਸੌਦੇ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ  ਕੰਪਨੀ ਦੇ ਘਪਲੇ ਤਾਂ ਅਜੇ ਸ਼ੁਰੂਆਤ ਹਨ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵੀ ਵੱਡੇ ਕਈ ਘਪਲੇ ਦੇਸ਼ ਦੇ ਲੋਕਾਂ ਸਾਹਮਣੇ ਆਉਣਗੇ।
ਰਾਹੁਲ ਦਾ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਜਾਣਾ ਯਕੀਨੀ, 11 ਨੂੰ ਹੋ ਸਕਦੀ ਹੈ ਤਾਜਪੋਸ਼ੀ
ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਤੋਂ ਇਲਾਵਾ ਕਿਸੇ ਹੋਰ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਨਾ ਕੀਤੇ ਜਾਣ ਕਾਰਨ ਉਨ੍ਹਾਂ ਦਾ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਜਾਣਾ ਯਕੀਨੀ ਹੈ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਪਿੱਛੋਂ ਚੋਣ ਅਧਿਕਾਰੀ ਐੱਮ. ਰਾਮਚੰਦਰਨ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਇਸ ਅਹੁਦੇ ਲਈ ਕੁਲ 89 ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਅਤੇ ਉਹ ਸਭ ਜਾਇਜ਼ ਪਾਏ ਗਏ। ਇਹ ਸਭ ਨਾਮਜ਼ਦਗੀ ਕਾਗਜ਼ ਰਾਹੁਲ ਦੇ ਹੱਕ ਵਿਚ ਹਨ। ਹੋਰ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ। ਰਾਹੁਲ ਦੀ ਪ੍ਰਧਾਨਗੀ ਦੇ ਅਹੁਦੇ ਲਈ ਤਾਜਪੋਸ਼ੀ ਹੁਣ ਸਿਰਫ ਇਕ ਰਸਮ ਹੀ ਬਾਕੀ ਰਹਿ ਗਈ  ਹੈ। 11 ਦਸੰਬਰ ਨੂੰ ਉਨ੍ਹਾਂ ਦੀ ਤਾਜਪੋਸ਼ੀ ਹੋ ਸਕਦੀ ਹੈ।


Related News