ਕੇਜਰੀਵਾਲ ਦਾ ਦਾਅਵਾ : ਆਰਡੀਨੈਂਸ ਖ਼ਿਲਾਫ਼ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ

Monday, Jun 12, 2023 - 02:57 PM (IST)

ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਰਾਜਧਾਨੀ 'ਚ ਸੇਵਾਵਾਂ 'ਤੇ ਕੰਟਰੋਲ ਨਾਲ ਜੁੜੇ ਆਰਡੀਨੈਂਸ ਨੂੰ ਲੈ ਕੇ ਬੁਲਾਈ ਰੈਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਵਰਕਰ ਅਤੇ ਸਮਰਥਕ ਵੀ ਸ਼ਾਮਲ ਹੋਏ। ਤਪਦੀ ਧੁੱਪ 'ਚ ਦਿੱਲੀ ਸਰਕਾਰ (ਸੋਧ) ਆਰਡੀਨੈਂਸ 2023 ਖ਼ਿਲਾਫ਼ ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਹੋਈ 'ਮਹਾ ਰੈਲੀ' 'ਚ ਹਜ਼ਾਰਾਂ ਲੋਕ ਪਹੁੰਚੇ ਸਨ। ਕੇਜਰੀਵਾਲ ਨੇ ਟਵੀਟ ਕੀਤਾ,''ਆਰਡੀਨੈਂਸ ਖ਼ਿਲਾਫ਼ ਐਤਵਾਰ ਸ਼ਾਮ ਰਾਮ ਲੀਲਾ ਮੈਦਾਨ ਦੀ ਰੈਲੀ 'ਚ ਭਾਜਪਾ ਦੇ ਕਈ ਲੋਕ ਆਏ। ਭਾਜਪਾ ਵਾਲੀ ਵੀ ਕਹਿ ਰਹੇ ਹਨ- (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਜੀ ਨੇ ਇਹ ਆਰਡੀਨੈਂਸ ਲਿਆ ਕੇ ਸਹੀ ਨਹੀਂ ਕੀਤਾ।''

PunjabKesari

ਕੇਂਦਰ ਨੇ ਆਰਡੀਨੈਂਸ ਜਾਰੀ ਕਰ ਦਿੱਤਾ

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ 7 ਦਿਨ ਬਾਅਦ ਕੇਂਦਰ ਸਰਕਾਰ ਨੇ 19 ਮਈ ਨੂੰ ਦਿੱਲੀ ਸਰਕਾਰ ਦੇ ਅਧਿਕਾਰਾਂ ਨੂੰ ਖੋਹਦੇ ਹੋਏ ਆਰਡੀਨੈਂਸ ਜਾਰੀ ਕੀਤਾ। ਆਰਡੀਨੈਂਸ ਮੁਤਾਬਕ ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਦਾ ਆਖ਼ਰੀ ਫ਼ੈਸਲਾ ਲੈਫਟੀਨੈਂਟ ਗਵਰਨਰ (LG) ਵਲੋਂ ਲਿਆ ਜਾਵੇਗਾ। ਮੁੱਖ ਮੰਤਰੀ ਨੂੰ ਇਸ ਵਿਚ ਕੋਈ ਅਧਿਕਾਰ ਨਹੀਂ ਹੋਵੇਗਾ। ਹੁਣ 6 ਮਹੀਨਿਆਂ ਦੇ ਅੰਦਰ ਸੰਸਦ 'ਚ ਇਸ ਨਾਲ ਜੁੜਿਆ ਕਾਨੂੰਨ ਵੀ ਬਣਾਇਆ ਜਾਵੇਗਾ। ਸੁਪਰੀਮ ਕੋਰਟ 11 ਮਈ ਦੇ ਫ਼ੈਸਲੇ ਤੋਂ ਪਹਿਲਾਂ ਦਿੱਲੀ 'ਚ ਸਾਰੇ ਅਧਿਕਾਰੀਆਂ ਦੇ ਟਰਾਂਸਫ਼ਰ ਅਤੇ ਅਹੁਦਾ ਸਥਾਪਨਾ ਮਾਮਲੇ ਉੱਪ ਰਾਜਪਾਲ ਦੇ ਕਾਰਜਕਾਰੀ ਕੰਟਰੋਲ 'ਚ ਸਨ। ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸੰਸਦ 'ਚ ਇਸ ਬਾਰੇ ਕੇਂਦਰ ਦਾ ਬਿੱਲ ਅਸਫ਼ਲ ਹੋ ਜਾਵੇ। ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸੰਸਦ 'ਚ ਇਸ ਬਾਰੇ ਕੇਂਦਰ ਦਾ ਬਿੱਲ ਅਸਫ਼ਲ ਹੋ ਜਾਵੇ।

ਇਹ ਵੀ ਪੜ੍ਹੋ : 'AAP' ਨੇ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਖੋਲ੍ਹਿਆ ਮੋਰਚਾ, ਭਲਕੇ ਰਾਮਲੀਲਾ ਮੈਦਾਨ 'ਚ ਹੋਵੇਗੀ ਮਹਾਰੈਲੀ


DIsha

Content Editor

Related News