ਉਪ-ਰਾਜਪਾਲ ਨੇ ਵੈਸ਼ਣੋ ਦੇਵੀ ਦਰਬਾਰ ’ਚ ਮੱਥਾ ਟੇਕ ਜੰਮੂ-ਕਸ਼ਮੀਰ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ

Wednesday, Apr 14, 2021 - 10:39 AM (IST)

ਉਪ-ਰਾਜਪਾਲ ਨੇ ਵੈਸ਼ਣੋ ਦੇਵੀ ਦਰਬਾਰ ’ਚ ਮੱਥਾ ਟੇਕ ਜੰਮੂ-ਕਸ਼ਮੀਰ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ

ਕੱਟੜਾ (ਅਮਿਤ)- ਮੰਗਲਵਾਰ ਨੂੰ ਚੈਤਰ ਨਰਾਤੇ ਦੇ ਪਹਿਲੇ ਦਿਨ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਮਾਂ ਵੈਸ਼ਣੋ ਦੇਵੀ ਦਰਬਾਰ ਵਿਚ ਮੱਥਾ ਟੇਕ ਕੇ ਅਾਸ਼ੀਰਵਾਦ ਪ੍ਰਾਪਤ ਕੀਤਾ। ਸਿਨਹਾ ਦੇਰ ਸ਼ਾਮ ਆਪਣੇ ਨਿਜੀ ਹੈਲੀਕਾਪਟਰ ਰਾਹੀ ਪੰਛੀ ਹੈਲੀਪੈਡ ’ਤੇ ਉਤਰੇ। ਵੈਸ਼ਣੋ ਦੇਵੀ ਭਵਨ ਪਹੁੰਚ ਕੇ ਉਨ੍ਹਾਂ ਨੇ ਵੈਸ਼ਣੋ ਦੇਵੀ ਦੀ ਕੁਦਰਤੀ ਪਿੰਡੀਆਂ ਸਾਹਮਣੇ ਨਮਨ ਕਰ ਜੰਮੂ-ਕਸ਼ਮੀਰ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਸੀ. ਈ. ਓ. ਸ਼੍ਰਾਈਨ ਬੋਰਡ ਰਮੇਸ਼ ਕੁਮਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਨਵਰਾਤਿਆਂ ਮੌਕੇ ਭਗਤ ਕਰਨਗੇ ‘ਮਾਂ’ ਦੇ ਦਰਸ਼ਨ

ਉਪ ਰਾਜਪਾਲ ਨੇ ਸੀ. ਈ. ਓ. ਸ਼੍ਰਾਈਨ ਬੋਰਡ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਹਰਸੰਭਵ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਬੋਰਡ ਪ੍ਰਸ਼ਾਸਨ ਇਹ ਵੀ ਯਕੀਨੀ ਕਰੇ ਕਿ ਸ਼ਰਧਾਲੂ ਯਾਤਰਾ ਦੌਰਾਨ ਕੇਂਦਰ ਸਰਕਾਰ ਦੁਆਰਾ ਜਾਰੀ ਐੱਸ. ਓ. ਪੀ. ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਣ ਤਾਂ ਕਿ ਵੈਸ਼ਣੋ ਦੇਵੀ ਭਵਨ ਸਹਿਤ ਯਾਤਰਾ ਮਾਰਗ ’ਤੇ ਕੋਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਯਾਤਰਾ ਦੀ ਹੋਈ ਸ਼ੁਰੂਆਤ,ਕੋਰੋਨਾ ਮੱਦੇਨਜ਼ਰ ਸ਼ਰਾਈਨ ਬੋਰਡ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ


author

Tanu

Content Editor

Related News