ਪਾਰੀਕਰ ਨੂੰ ਯਾਦ ਕਰ ਕੇ ਭਾਵੁਕ ਹੋਏ ਲੋਕ, ਬੋਲੇ- ਤੁਹਾਡੇ ਕਾਰਨ ਹਿੰਦੁਸਤਾਨ ਦੀ ਧਰਤੀ ''ਚ ਰਾਫੇਲ

Wednesday, Jul 29, 2020 - 04:23 PM (IST)

ਪਾਰੀਕਰ ਨੂੰ ਯਾਦ ਕਰ ਕੇ ਭਾਵੁਕ ਹੋਏ ਲੋਕ, ਬੋਲੇ- ਤੁਹਾਡੇ ਕਾਰਨ ਹਿੰਦੁਸਤਾਨ ਦੀ ਧਰਤੀ ''ਚ ਰਾਫੇਲ

ਨੈਸ਼ਨਲ ਡੈਸਕ- ਧਰਤੀ ਮਾਂ ਦੀ ਰੱਖਿਆ ਕਰਨ ਲਈ ਰਾਫੇਲ ਭਾਰਤ 'ਚ ਆ ਚੁੱਕਿਆ ਹੈ। ਪੂਰਾ ਦੇਸ਼ ਇਸ ਆਧੁਨਿਕ ਜੰਗੀ ਜਹਾਜ਼ ਦਾ ਸਵਾਗਤ ਕਰ ਰਿਹਾ ਹੈ। ਇਸ ਮਾਣ ਦੇ ਪਲ 'ਚ ਜੋ ਇਕ ਨਾਂ ਸਾਰਿਆਂ ਦੀ ਜ਼ੁਬਾਨ 'ਤੇ ਹੈ, ਉਹ ਹੈ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ। ਲੋਕਾਂ ਦਾ ਕਹਿਣਾ ਹੈ ਕਿ ਅੱਜ ਪਾਰੀਕਰ ਨੂੰ ਸੱਚੀ ਸ਼ਰਧਾਂਜਲੀ ਮਿਲੀ ਹੈ।

PunjabKesariਦੱਸਣਯੋਗ ਹੈ ਕਿ ਰਾਫੇਲ ਫਾਈਟਰ ਪਲੇਨ ਦੀ ਡੀਲ ਵੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਅਗਵਾਈ 'ਚ ਪੂਰੀ ਹੋਈ। ਭਾਰਤ ਅਤੇ ਫਰਾਂਸ ਦਰਮਿਆਨ ਰਾਫੇਲ ਫਾਈਟਰ ਪਲੇਨ ਦੇ ਸੌਦੇ 'ਤੇ ਸਤੰਬਰ 2016 'ਚ ਦਸਤਖ਼ਤ ਹੋਏ ਸਨ। ਭਾਰਤ ਦੌਰੇ 'ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਜਯਾਂ ਯੀਵ ਲੀ ਡ੍ਰਿਯਾਨ ਅਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਪਾਰੀਕਰ ਨੇ ਇਸ ਸੌਦੇ 'ਤੇ ਆਪਣੀ ਪੂਰੀ ਤਾਕਤ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਲਗਾਈ ਸੀ।

PunjabKesariਸੋਸ਼ਲ ਮੀਡੀਆ 'ਤੇ ਲੋਕ ਸਵ. ਮਨੋਹਰ ਪਾਰੀਕਰ ਜੀ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਸਵ. ਮਨੋਹਰ ਪਾਰੀਕਰ ਜੀ ਕਾਰਨ ਇਹ ਸਭ ਸੰਭਵ ਹੋ ਚੁੱਕਿਆ ਹੈ। ਅੱਜ ਭਾਰਤ ਰਾਫੇਲ ਸਮੇਤ ਕਈ ਰੱਖਿਆ ਖਰੀਦ ਨੂੰ ਅੰਜਾਮ ਦੇ ਰਿਹਾ ਹੈ। ਉਨ੍ਹਾਂ ਨੇ ਹੀ ਰੱਖਿਆ ਖਰੀਦ ਲਈ ਅਮਰੀਕੀ ਅਕਾਊਂਟ 'ਚ ਰੱਖੇ ਗਏ 3 ਅਰਬ ਡਾਲਰ ਤੋਂ ਜ਼ਿਆਦਾ ਰਕਮ ਦੀ ਯਾਦ ਦਿਵਾਈ।

PunjabKesari

PunjabKesari


author

DIsha

Content Editor

Related News