ਐਮ.ਜੀ.ਪੀ. ''ਚ ਵੰਡ ਤੋਂ ਬਾਅਦ ਅਜਗਾਂਵਕਰ ਗੋਆ ਦੇ ਉਪ ਮੁੱਖ ਮੰਤਰੀ ਨਿਯੁਕਤ

Thursday, Mar 28, 2019 - 05:50 PM (IST)

ਐਮ.ਜੀ.ਪੀ. ''ਚ ਵੰਡ ਤੋਂ ਬਾਅਦ ਅਜਗਾਂਵਕਰ ਗੋਆ ਦੇ ਉਪ ਮੁੱਖ ਮੰਤਰੀ ਨਿਯੁਕਤ

ਪਣਜੀ— ਗੋਆ 'ਚ ਐਮ.ਜੀ.ਪੀ. ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸੈਰ ਸਪਾਟਾ ਮੰਤਰੀ ਮਨੋਹਰ ਅਜਗਾਂਵਕਰ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਅਜਗਾਂਵਕਰ ਹੁਣ ਸੂਬੇ 'ਚ ਦੂਜੇ ਉਪ ਮੁੱਖ ਮੰਤਰੀ ਹਨ। ਗੋਆ ਫਾਰਵਰਡ ਪਾਰਟੀ ਦੇ ਨੇਤਾ ਸਰਦੇਸਾਈ ਹੋਰ ਉਪ ਮੁੱਖ ਮੰਤਰੀ ਹਨ।

ਸੂਬੇ ਦੀ ਜੁਆਇੰਟ ਸਕੱਤਰ (ਆਮ ਪ੍ਰਸ਼ਾਸਨ) ਵਰਸ਼ਾ ਨਾਇਕ ਨੇ ਅਜਗਾਂਵਕਰ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ। ਆਦੇਸ਼ 'ਚ ਕਿਹਾ ਗਿਆ ਕਿ ਵਿਜੇ ਸਰਦੇਸਾਈ ਤੇ ਮਨੋਹਰ ਅਜਗਾਂਵਕਰ ਨੂੰ ਤਤਕਾਲ ਪ੍ਰਭਾਵ ਨਾਲ ਉੱਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ।


author

Inder Prajapati

Content Editor

Related News