'ਮਨ ਕੀ ਬਾਤ' 'ਚ ਮੋਦੀ ਬੋਲੇ- ਕੋਰੋਨਾ ਕਾਲ 'ਚ ਬਹੁਤ ਕੁਝ ਖੁੱਲ੍ਹ ਗਿਆ ਪਰ ਚੌਕਸ ਰਹਿਣ ਦੀ ਲੋੜ

05/31/2020 11:42:06 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ' ਕਰ ਰਹੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਦੀ 65ਵੀਂ ਮਨ ਕੀ ਬਾਤ ਹੈ। ਆਪਣੇ ਇਸ ਰੇਡੀਓ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਿਹਾ ਕੋਰੋਨਾ ਦੇ ਪ੍ਰਭਾਵ ਤੋਂ ਸਾਡੀ 'ਮਨ ਕੀ ਬਾਤ' ਛੁੱਟਦੀ ਨਹੀਂ ਹੈ। ਜਦੋਂ ਮੈਂ ਪਿਛਲੀ ਵਾਰ ਤੁਹਾਡੇ ਨਾਲ ਮਨ ਕੀ ਬਾਤ ਕੀਤੀ ਸੀ, ਤਾਂ ਯਾਤਰੀ ਟਰੇਨਾਂ, ਬੱਸਾਂ, ਹਵਾਈ ਸੇਵਾ ਬੰਦ ਸਨ। ਇਸ ਵਾਰ ਬਹੁਤ ਕੁਝ ਖੁੱਲ੍ਹ ਚੁੱਕਾ ਹੈ। 

PunjabKesari
ਮਜ਼ਦੂਰ ਸਪੈਸ਼ਲ ਟਰੇਨ ਚੱਲ ਰਹੀ ਹੈ ਅਤੇ ਹੋਰ ਸਪੈਸ਼ਲ ਟਰੇਨਾਂ ਵੀ ਸ਼ੁਰੂ ਹੋ ਗਈਆਂ ਹਨ। ਤਮਾਮ ਸਾਵਧਾਨੀਆਂ ਨਾਲ ਹਵਾਈ ਜਹਾਜ਼ ਉੱਡਣ ਲੱਗੇ ਹਨ। ਹੌਲੀ-ਹੌਲੀ ਉਦਯੋਗ ਵੀ ਚੱਲਣੇ ਸ਼ੁਰੂ ਹੋਏ ਹਨ ਯਾਨੀ ਕਿ ਅਰਥਵਿਵਸਥਾ ਦਾ ਇਕ ਵੱਡਾ ਹਿੱਸਾ ਹੁਣ ਚੱਲ ਪਿਆ ਹੈ, ਖੁੱਲ੍ਹ ਗਿਆ ਹੈ। ਅਜਿਹੇ ਵਿਚ ਸਾਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਦੋ ਗਜ਼ ਦੀ ਦੂਰੀ ਦਾ ਨਿਯਮ ਹੋਵੇ, ਮੂੰਹ 'ਤੇ ਮਾਸਕ ਲਾਉਣ ਦੀ ਗੱਲ ਹੋਵੇ, ਉਸ 'ਚ ਜ਼ਰਾ ਵੀ ਢਿੱਲੀ ਨਹੀਂ ਵਰਤਣੀ ਚਾਹੀਦੀ। ਦੇਸ਼ 'ਚ ਸਾਰਿਆਂ ਦੀ ਸਮੂਹਕ ਕੋਸ਼ਿਸ਼ਾਂ ਨਾਲ ਕੋਰੋਨਾ ਵਿਰੁੱਧ ਲੜਾਈ ਬਹੁਤ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਜਦੋਂ ਅਸੀਂ ਦੁਨੀਆ ਵੱਲ ਦੇਖਦੇ ਹਾਂ, ਤਾਂ ਸਾਨੂੰ ਅਨੁਭਵ ਹੁੰਦਾ ਹੈ ਕਿ ਅਸਲ 'ਚ ਭਾਰਤ ਵਾਸੀਆਂ ਦੀ ਪ੍ਰਾਪਤੀ ਕਿੰਨੀ ਵੱਡੀ ਹੈ। ਸਾਡੀ ਆਬਾਦੀ ਜ਼ਿਆਦਾਤਰ ਦੇਸ਼ਾਂ ਤੋਂ ਕਈ ਗੁਣਾ ਜ਼ਿਆਦਾ ਹੈ। ਸਾਡੇ ਦੇਸ਼ 'ਚ ਚੁਣੌਤੀਆਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹਨ ਪਰ ਫਿਰ ਵੀ ਸਾਡੇ ਦੇਸ਼ 'ਚ ਕੋਰੋਨਾ ਓਨੀ ਤੇਜ਼ੀ ਨਾਲ ਨਹੀਂ ਫੈਲ ਸਕਿਆ, ਜਿੰਨਾ ਦੁਨੀਆ ਦੇ ਹੋਰ ਦੇਸ਼ਾਂ 'ਚ ਫੈਲਿਆ। 

PunjabKesari
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਵੀ ਸਾਡੇ ਦੇਸ਼ 'ਚ ਕਾਫੀ ਘੱਟ ਹੈ। ਜੋ ਨੁਕਸਾਨ ਹੋਇਆ ਹੈ, ਉਸ ਦਾ ਦੁੱਖ ਸਾਨੂੰ ਸਾਰਿਆਂ ਨੂੰ ਹੈ ਪਰ ਜੋ ਕੁਝ ਵੀ ਅਸੀਂ ਬਚਾ ਸਕੇ ਹਾਂ, ਉਹ ਨਿਸ਼ਚਿਤ ਤੌਰ 'ਤੇ ਦੇਸ਼ ਦੀ ਸਮੂਹਕ ਸੰਕਲਪ ਸ਼ਕਤੀ ਦਾ ਹੀ ਨਤੀਜਾ ਹੈ। ਇੰਨੇ ਵੱਡੇ ਦੇਸ਼ 'ਚ ਹਰ ਇਕ ਦੇਸ਼ ਵਾਸੀ ਨੇ ਖੁਦ ਇਸ ਲੜਾਈ ਨੂੰ ਲੜਨ ਦਾ ਮਨ ਬਣਾਇਆ ਹੈ। ਇਹ ਪੂਰੀ ਮੁਹਿੰਮ ਲੋਕਾਂ ਵਲੋਂ ਚਲਾਈ ਗਈ ਹੈ। ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ ਨਾਲ ਇਕ ਹੋਰ ਸ਼ਕਤੀ ਇਸ ਲੜਾਈ 'ਚ ਸਾਡੀ ਸਭ ਤੋਂ ਵੱਡੀ ਤਾਕਤ ਹੈ, ਉਹ ਹੈ- ਦੇਸ਼ ਵਾਸੀਆਂ ਦੀ ਸੇਵਾ ਸ਼ਕਤੀ। 

PunjabKesari
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਡਾਕਟਰ, ਨਰਸਿੰਗ ਸਟਾਫ, ਸਫਾਈ ਕਾਮੇ, ਪੁਲਸ ਮੁਲਾਜ਼ਮ, ਮੀਡੀਆ ਦੇ ਸਾਥੀ, ਇਹ ਸਭ ਜੋ ਸੇਵਾ ਕਰ ਰਹੇ ਹਨ, ਉਨ੍ਹਾਂ ਦੀ ਚਰਚਾ ਮੈਂ ਕਈ ਵਾਰ ਕੀਤੀ ਹੈ। 'ਮਨ ਕੀ ਬਾਤ' ਵਿਚ ਵੀ ਮੈਂ ਉਸ ਦਾ ਜ਼ਿਕਰ ਕੀਤਾ ਹੈ। ਸੇਵਾ ਵਿਚ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਵਾਲੇ ਲੋਕਾਂ ਦੀ ਗਿਣਤੀ ਅਣਗਿਣਤ ਹੈ।

PunjabKesari

ਦੇਸ਼ ਦੇ ਕਈ ਇਲਾਕਿਆਂ ਤੋਂ ਵਿਮੈਨ ਸੈਲਫ ਹੈਲਪ ਗਰੁੱਪ ਦੀ ਮਿਹਨਤ ਦੀ ਵੀ ਅਣਗਿਣਤ ਕਹਾਣੀਆਂ ਇਨ੍ਹੀਂ ਦਿਨੀਂ ਸਾਡੇ ਸਾਹਮਣੇ ਆ ਰਹੀਆਂ ਹਨ। ਪਿੰਡਾਂ 'ਚ ਛੋਟੇ ਕਸਬਿਆਂ 'ਚ ਸਾਡੀਆਂ ਭੈਣਾਂ-ਧੀਆਂ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਮਾਸਕ ਬਣਾ ਰਹੀਆਂ ਹਨ। ਤਮਾਮ ਸਮਾਜਿਕ ਸੰਸਥਾਵਾਂ ਵੀ ਇਸ ਕੰਮ 'ਚ ਇਨ੍ਹਾਂ ਦਾ ਯੋਗਦਾਨ ਪਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਦਾ ਇਹ ਰਸਤਾ ਲੰਬਾ ਹੈ। ਇਕ ਅਜਿਹੀ ਆਫਤ ਜਿਸ ਦਾ ਪੂਰੀ ਦੁਨੀਆ ਕੋਲ ਕੋਈ ਇਲਾਜ ਹੀ ਨਹੀਂ ਹੈ, ਤਾਂ ਅਜਿਹੇ ਵਿਚ ਨਵੀਆਂ-ਨਵੀਆਂ ਚੁਣੌਤੀਆਂ ਅਤੇ ਉਸ ਕਾਰਨ ਪਰੇਸ਼ਾਨੀਆਂ ਅਸੀਂ ਅਨੁਭਵ ਵੀ ਕਰ ਰਹੇ ਹਾਂ। ਇਹ ਦੁਨੀਆ ਦੇ ਹਰ ਕੋਰੋਨਾ ਪ੍ਰਭਾਵਿਤ ਦੇਸ਼ 'ਚ ਹੋ ਰਿਹਾ ਹੈ।


Tanu

Content Editor

Related News