ਕੋਰੋਨਾ 'ਤੇ 'ਮਨ ਕੀ ਬਾਤ' 'ਚ ਬੋਲੇ ਮੋਦੀ- 'ਲਾਕ ਡਾਊਨ' ਲਈ ਗਰੀਬ ਭੈਣ-ਭਰਾਵਾਂ ਤੋਂ ਮੁਆਫ਼ੀ ਮੰਗਦਾ ਹਾਂ

Sunday, Mar 29, 2020 - 11:55 AM (IST)

ਕੋਰੋਨਾ 'ਤੇ 'ਮਨ ਕੀ ਬਾਤ' 'ਚ ਬੋਲੇ ਮੋਦੀ- 'ਲਾਕ ਡਾਊਨ' ਲਈ ਗਰੀਬ ਭੈਣ-ਭਰਾਵਾਂ ਤੋਂ ਮੁਆਫ਼ੀ ਮੰਗਦਾ ਹਾਂ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 63ਵੀਂ ਵਾਰ 'ਮਨ ਕੀ ਬਾਤ' ਕਰ ਰਹੇ ਹਨ। ਮੋਦੀ ਦਾ ਇਹ ਸੰਬੋਧਨ ਦੁਨੀਆ ਭਰ 'ਚ ਫੈਲ ਰਹੀ ਮਹਾਮਾਰੀ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 'ਤੇ ਕੇਂਦਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਦੇਸ਼ ਅਤੇ ਦੁਨੀਆ 'ਤੇ ਆਏ ਕੋਰੋਨਾ ਸੰਕਟ 'ਤੇ ਲੋਕਾਂ ਨੂੰ ਇਕ ਵਾਰ ਫਿਰ ਪ੍ਰੇਰਿਤ ਕਰਨ ਦਾ ਕੰਮ ਕੀਤਾ। 

PunjabKesari

ਪੀ. ਐੱਮ. ਮੋਦੀ ਨੇ ਦੇਸ਼ ਵਾਸੀਆਂ ਤੋਂ ਮੰਗੀ ਮੁਆਫ਼ੀ—
ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ ਅਤੇ ਮੇਰੀ ਆਤਮਾ ਕਹਿੰਦੀ ਹੈ ਕਿ ਤੁਸੀਂ ਮੈਨੂੰ ਜ਼ਰੂਰ ਮੁਆਫ਼ ਕਰੋਗੇ। ਕਿਉਂਕਿ ਕੁਝ ਅਜਿਹੇ ਫੈਸਲੇ ਲੈਣੇ ਪਏ ਹਨ, ਜਿਸ ਦੀ ਵਜ੍ਹਾ ਤੋਂ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਕਰ ਕੇ ਮੇਰੇ ਗਰੀਬ ਭੈਣ-ਭਰਾਵਾਂ ਨੂੰ ਦੇਖਦਾ ਹਾਂ ਤਾਂ ਜ਼ਰੂਰ ਲੱਗਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਅਜਿਹਾ ਕਿਹੜਾ ਪ੍ਰਧਾਨ ਮੰਤਰੀ ਹੈ, ਸਾਨੂੰ ਇਸ ਮੁਸੀਬਤ ਵਿਚ ਪਾ ਦਿੱਤਾ। ਉਨ੍ਹਾਂ ਤੋਂ ਵੀ ਮੈਂ ਵਿਸ਼ੇਸ਼ ਰੂਪ ਨਾਲ ਮੁਆਫ਼ੀ ਮੰਗਦਾ ਹੈ।

PunjabKesari

ਕੋਰੋਨਾ ਜ਼ਿੰਦਗੀ ਅਤੇ ਮੌਤ ਵਿਚਾਲੇ ਦੀ ਲੜਾਈ ਹੈ—
ਮੋਦੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਮੇਰੇ ਤੋਂ ਨਾਰਾਜ਼ ਵੀ ਹੋਣਗੇ ਕਿ ਇਸ ਤਰ੍ਹਾਂ ਸਾਰਿਆਂ ਨੂੰ ਘਰਾਂ 'ਚ ਬੰਦ ਕਰ ਕੇ ਰੱਖਿਆ ਹੈ। ਮੈਂ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਦਾ ਹਾਂ। ਤੁਹਾਡੀਆਂ ਪਰੇਸ਼ਾਨੀਆਂ ਵੀ ਸਮਝਦਾ ਹਾਂ ਪਰ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਕੋਰੋਨਾ ਵਿਰੁੱਧ ਲੜਾਈ ਲਈ ਇਹ ਕਦਮ ਚੁੱਕੇ ਬਿਨਾਂ ਕੋਈ ਰਾਹ ਨਹੀਂ ਸੀ। ਕੋਰੋਨਾ ਵਿਰੁੱਧ ਲੜਾਈ, ਜ਼ਿੰਦਗੀ ਅਤੇ ਮੌਤ ਵਿਚਾਲੇ ਦੀ ਲੜਾਈ ਹੈ ਅਤੇ ਇਸ ਲੜਾਈ ਨੂੰ ਸਾਨੂੰ ਜਿੱਤਣਾ ਹੈ। ਇਸ ਲੜਾਈ ਦੇ ਅਨੇਕਾਂ ਯੋਧਾ ਅਜਿਹੇ ਹਨ, ਜੋ ਘਰਾਂ 'ਚ ਨਹੀਂ, ਘਰਾਂ ਦੇ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਹਨ। ਖਾਸ ਕਰ ਕੇ ਸਾਡੀਆਂ ਨਰਸ ਭੈਣਾਂ ਹਨ, ਡਾਕਟਰ ਹਨ, ਪੈਰਾ-ਮੈਡੀਕਲ ਸਟਾਫ ਹੈ। ਅਜਿਹੇ ਸਾਥੀ, ਜੋ ਕੋਰੋਨਾ ਨੂੰ ਹਰਾ ਚੁੱਕੇ ਹਨ, ਅੱਜ ਸਾਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ। 

PunjabKesari

ਕੋਰੋਨਾ ਵਿਰੁੱਧ ਲੜਾਈ ਜਿੱਤਣੀ ਹੈ ਤਾਂ ਲਾਕ ਡਾਊਨ ਜ਼ਰੂਰੀ—
ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਸਾਨੂੰ ਜਿੱਤਣੀ ਹੀ ਹੈ, ਇਸ ਲਈ ਲਾਕ ਡਾਊਨ ਦੌਰਾਨ ਆਪਣਾ ਧੀਰਜ ਨਾ ਗਵਾਓ। ਮੈਂ ਇਹ ਵੀ ਜਾਣਦਾ ਹਾਂ ਕਿ ਕੋਈ ਕਾਨੂੰਨ ਨਹੀਂ ਤੋੜਨਾ ਚਾਹੁੰਦਾ, ਨਿਯਮ ਨਹੀਂ ਤੋੜਨਾ ਚਾਹੁੰਦਾ ਪਰ ਕੁਝ ਲੋਕ ਅਜਿਹਾ ਕਰ ਰਹੇ ਹਨ ਕਿਉਂਕਿ ਹੁਣ ਵੀ ਉਹ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਹਨ। ਅਜਿਹੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਲਾਕ ਡਾਊਨ ਦਾ ਨਿਯਮ ਤੋੜੋਗੇ ਤਾਂ ਕੋਰੋਨਾ ਵਾਇਰਸ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ। ਦੁਨੀਆ ਭਰ 'ਚ ਬਹੁਤ ਸਾਰੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੀ ਗਲਤ ਫਹਿਮੀ ਸੀ। ਅੱਜ ਇਹ ਸਭ ਪਛਤਾ ਰਹੇ ਹਨ। 

PunjabKesari

ਲਕਸ਼ਮਣ-ਰੇਖਾ ਦਾ ਪਾਲਣ ਕਰਨਾ ਹੀ ਹੈ—
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਲਾਕ ਡਾਊਨ ਦਾ ਪਾਲਣ ਕਰ ਰਹੇ ਹਨ ਤਾਂ ਅਜਿਹਾ ਕਰ ਕੇ ਉਹ ਮੰਨੋ ਜਿਵੇਂ ਦੂਜਿਆਂ ਦੀ ਮਦਦ ਕਰ ਰਹੇ ਹਨ। ਇਹ ਵਹਿਮ ਪਾਲਣਾ ਸਹੀ ਨਹੀਂ ਹੈ। ਇਹ ਲਾਕ ਡਾਊਨ ਤੁਹਾਡੇ ਖੁਦ ਦੇ ਬਚਣ ਲਈ ਹੈ। ਤੁਹਾਨੂੰ ਖੁਦ ਨੂੰ ਬਚਾਉਣਾ ਹੈ, ਆਪਣੇ ਪਰਿਵਾਰ ਨੂੰ ਬਚਾਉਣਾ ਹੈ। ਅਜੇ ਤੁਹਾਨੂੰ ਆਉਣ ਵਾਲੇ ਕਈ ਦਿਨਾਂ ਤਕ ਇਸ ਤਰ੍ਹਾਂ ਧੀਰਜ ਦਿਖਾਉਣਾ ਹੈ, ਲਕਸ਼ਮਣ-ਰੇਖਾ ਦਾ ਪਾਲਣ ਕਰਨਾ ਹੀ ਹੋਵੇਗਾ।

PunjabKesari

ਦੇਸ਼ ਦੀ ਸੇਵਾ 'ਚ ਲੱਗੇ ਲੋਕਾਂ ਦਾ ਧੰਨਵਾਦ—
ਪੀ. ਐੱਮ. ਮੋਦੀ ਨੇ ਕਿਹਾ ਕਿ ਤੁਸੀਂ ਲਾਕ ਡਾਊਨ ਦੇ ਸਮੇਂ ਵੀ ਜੋ ਟੀ. ਵੀ. ਦੇਖ ਰਹੇ ਹੋ, ਘਰਾਂ 'ਚ ਰਹਿੰਦੇ ਹੋਏ ਜਿਸ ਫੋਨ ਅਤੇ ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਹੋ। ਉਨ੍ਹਾਂ ਸਾਰਿਆਂ ਨੂੰ ਸੁਚਾਰੂ ਰੱਖਣ ਲਈ ਕੋਈ ਨਾ ਕੋਈ ਆਪਣੀ ਜ਼ਿੰਦਗੀ ਖਪਾ ਰਿਹਾ ਹੈ। ਇਸ ਦੌਰਾਨ ਤੁਹਾਡੇ 'ਚੋਂ ਜ਼ਿਆਦਾਤਰ ਲੋਕ ਜੋ ਡਿਜ਼ੀਟਲ ਪੇਮੈਂਟ ਆਸਾਨੀ ਨਾਲ ਕਰ ਪਾ ਰਹੇ ਹਨ, ਉਸ ਦੇ ਪਿੱਛੇ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ। ਲਾਕ ਡਾਊਨ ਦੌਰਾਨ ਉਹ ਲੋਕ ਹਨ, ਜੋ ਦੇਸ਼ ਦੇ ਕੰਮ-ਕਾਜ ਨੂੰ ਸੰਭਾਲ ਰਹੇ ਹਨ। ਤੁਸੀਂ ਦੇਖਿਆ ਹੋਵੇਗਾ, ਬੈਂਕਿੰਗ ਸੇਵਾਵਾਂ ਨੂੰ ਸਰਕਾਰ ਨੇ ਚਾਲੂ ਰੱਖਿਆ ਹੈ ਅਤੇ ਬੈਂਕਿੰਗ ਖੇਤਰ ਦੇ ਸਾਡੇ ਲੋਕ ਪੂਰੀ ਲਗਨ ਨਾਲ, ਪੂਰੇ ਮਨ ਨਾਲ ਇਸ ਲੜਾਈ ਦੀ ਅਗਵਾਈ ਕਰਦੇ ਹੋਏ ਬੈਂਕਾਂ ਨੂੰ ਸੰਭਾਲਦੇ ਹਨ, ਤੁਹਾਡੀ ਸੇਵਾ ਵਿਚ ਮੌਜੂਦ ਹਨ। ਅੱਜ ਦੇ ਸਮੇਂ ਇਹ ਸੇਵਾ ਛੋਟੀ ਨਹੀਂ ਹੈ। ਉਨ੍ਹਾਂ ਬੈਂਕ ਦੇ ਲੋਕਾਂ ਦਾ ਵੀ ਅਸੀਂ ਜਿੰਨਾ ਧੰਨਵਾਦ ਕਰੀਏ ਓਨਾਂ ਹੀ ਘੱਟ ਹੈ। ਵੱਡੀ ਗਿਣਤੀ ਵਿਚ ਸਾਡੇ ਸਾਥੀ ਈ-ਕਾਮਰਸ ਨਾਲ ਜੁੜੀਆਂ ਕੰਪਨੀਆਂ 'ਚ ਡਲਿਵਰੀ ਬੁਆਏ ਦੇ ਰੂਪ ਵਿਚ ਕੰਮ ਕਰ ਰਹੇ ਹਨ। ਇਹ ਲੋਕ ਇਸ ਮੁਸ਼ਕਲ ਦੌਰ 'ਚ ਵੀ ਰਾਸ਼ਨ ਦੀ ਡਲਿਵਰੀ ਦੇਣ 'ਚ ਲੱਗੇ ਹੋਏ ਹਨ। 

PunjabKesari
ਸੋਸ਼ਲ ਡਿਸਟੈਂਸਿੰਗ ਜ਼ਰੂਰੀ—
ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਦਾ ਸਭ ਤੋਂ ਕਾਰਗਰ ਤਰੀਕਾ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਸੋਸ਼ਲ ਇਨਟਰੈਕਸ਼ਨ (ਸਮਾਜਿਕ ਗੱਲਬਾਤ) ਨੂੰ ਖਤਮ ਕਰਨਾ ਨਹੀਂ ਹੈ, ਅਸਲ 'ਚ ਇਹ ਸਮਾਂ, ਆਪਣੇ ਸਾਰੇ ਪੁਰਾਣੇ ਸਮਾਜਿਕ ਰਿਸ਼ਤਿਆਂ 'ਚ ਨਵੀਂ ਜਾਨ ਫੂਕਣ ਦਾ ਹੈ। ਉਨ੍ਹਾਂ ਰਿਸ਼ਤਿਆਂ ਨੂੰ ਤਰੋ-ਤਾਜ਼ਾ ਕਰਨ ਦਾ ਹੈ, ਇਕ ਤਰ੍ਹਾਂ ਨਾਲ ਇਹ ਸਮਾਂ ਸਾਨੂੰ ਇਹ ਵੀ ਦੱਸਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਵਧਾਓ ਅਤੇ ਇਮੋਸ਼ਨਲ ਡਿਸਟੈਂਸਿੰਗ ਘਟਾਓ। ਮੈਂ ਫਿਰ ਕਹਿੰਦਾ ਹਾਂ ਕਿ ਸੋਸ਼ਲ ਡਿਸਟੈਂਸਿੰਗ ਵਧਾਓ ਅਤੇ ਇਮੋਸ਼ਨਲ ਡਿਸਟੈਂਸਿੰਗ ਘਟਾਓ।


author

Tanu

Content Editor

Related News