ਮਨ ਕੀ ਬਾਤ 'ਚ ਬੋਲੇ ਮੋਦੀ- 'ਹੁਨਰ ਹਾਟ' ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ

02/23/2020 11:25:11 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਜਨਤਾ ਨਾਲ ਰੂ-ਬ-ਰੂ ਹੋਏ। ਉਨ੍ਹਾਂ ਨੇ ਦਿੱਲੀ 'ਚ ਚੱਲ ਰਹੇ 'ਹੁਨਰ ਹਾਟ' ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ, ਦਿੱਲੀ ਦੇ ਹੁਨਰ ਹਾਟ 'ਚ ਇਕ ਛੋਟੀ ਜਿਹੀ ਥਾਂ 'ਚ, ਸਾਡੇ ਦੇਸ਼ ਦੀ ਵਿਸ਼ਾਲਤਾ, ਸੱਭਿਆਚਾਰ, ਪਰੰਪਰਾਵਾਂ, ਖਾਣ-ਪਾਣ ਅਤੇ ਜਜ਼ਬਾਤਾਂ ਦੀ ਵੱਖਰੀ-ਵੱਖਰੀ ਸ਼ੈਲੀ ਦੇ ਦਰਸ਼ਨ ਕੀਤੇ। ਸਮੁੱਚੇ ਭਾਰਤ ਦੀ ਕਲਾ ਅਤੇ ਸੱਭਿਆਚਾਰ ਦੀ ਝਲਕ, ਅਨੋਖੀ ਸੀ ਅਤੇ ਇਨ੍ਹਾਂ ਦੇ ਪਿੱਛੇ ਸ਼ਿਲਪਕਾਰਾਂ ਦੀ ਸਾਧਨਾ, ਲਗਨ ਅਤੇ ਆਪਣੇ ਹੁਨਰ ਪ੍ਰਤੀ ਪਿਆਰ ਦੀ ਕਹਾਣੀਆਂ ਵੀ ਬਹੁਤ ਹੀ ਪ੍ਰੇਰਣਾਦਾਇਕ ਹੁੰਦੀ ਹੈ। ਮੈਂ ਹੁਨਰ ਹਾਟ 'ਚ ਸੁਆਦੀ ਭੋਜਨ ਲਿੱਟੀ-ਚੋਖਾ ਦਾ ਆਨੰਦ ਮਾਣਿਆ। 

PunjabKesari
ਹੁਨਰ ਹਾਟ ਤੋਂ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਨਰ ਹਾਟ ਜਾਣ ਅਤੇ ਦੇਖਣ ਕਿ ਭਾਰਤ 'ਚ ਕਿੰਨੀ ਕਲਾ ਹੈ। ਹੁਨਰ ਹਾਟ 'ਚ ਦਿਵਯਾਂਗ ਮਹਿਲਾ ਦੀਆਂ ਗੱਲਾਂ ਸੁਣ ਕੇ ਬਹੁਤ ਸੰਤੋਸ਼ ਹੋਇਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਉਹ ਫੁੱਟਪਾਥ 'ਤੇ ਆਪਣੀ ਪੇਂਟਿੰਗ ਵੇਚਦੀ ਸੀ ਪਰ ਹੁਨਰ ਹਾਟ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਅੱਜ ਉਹ ਨਾ ਸਿਰਫ ਆਤਮ-ਨਿਰਭਰ ਹੈ, ਸਗੋਂ ਉਨ੍ਹਾਂ ਨੇ ਖੁਦ ਦਾ ਇਕ ਘਰ ਵੀ ਖਰੀਦ ਲਿਆ ਹੈ। 

PunjabKesari

ਮੋਦੀ ਨੇ ਅੱਗੇ ਕਿਹਾ ਕਿ ਇਨ੍ਹਾਂ ਦਿਨੀਂ ਸਾਡੇ ਦੇ ਦੇ ਬੱਚਿਆਂ 'ਚ, ਨੌਜਵਾਨਾਂ 'ਚ ਵਿਗਿਆਨੀ ਅਤੇ ਤਕਨਾਲੋਜੀ ਪ੍ਰਤੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਪੁਲਾੜ 'ਚ ਰਿਕਾਰਡ ਸੈਟੇਲਾਈਟ ਦੀ ਲਾਂਚਿੰਗ, ਨਵੇਂ-ਨਵੇਂ ਰਿਕਾਰਡ, ਨਵੇਂ-ਨਵੇਂ ਮਿਸ਼ਨ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੰਦੇ ਹਨ। ਜਦੋਂ ਮੈਂ ਚੰਦਰਯਾਨ-2 ਦੇ ਸਮੇਂ ਬੈਂਗਲੁਰੂ 'ਚ ਸੀ, ਤਾਂ ਮੈਂ ਦੇਖਿਆ ਸੀ ਕਿ ਉੱਥੇ ਹਾਜ਼ਰ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ। ਇਕ ਤਰ੍ਹਾਂ ਨਾਲ ਉਹ ਪੂਰੀ ਰਾਤ ਉਹ ਜਾਗਦੇ ਰਹੇ। ਉਨ੍ਹਾਂ 'ਚ ਵਿਗਿਆਨ, ਤਕਨਾਲੋਜੀ ਅਤੇ ਖੋਜ ਨੂੰ ਲੈ ਕੇ ਉਤਸੁਕਤਾ ਸੀ, ਉਹ ਕਦੇ ਅਸੀਂ ਭੁੱਲ ਨਹੀਂ ਸਕਦੇ। 

PunjabKesari

ਸਾਡੇ ਦੇਸ਼ ਦੀਆਂ ਔਰਤਾਂ, ਸਾਡੀਆਂ ਬੇਟੀਆਂ ਦਾ ਉੱਦਮ, ਉਨ੍ਹਾਂ ਦਾ ਸਾਹਸ, ਹਰ ਕਿਸੇ ਲਈ ਮਾਣ ਦੀ ਗੱਲ ਹੈ। ਸਾਡੇ ਆਲੇ-ਦੁਆਲੇ ਸਾਨੂੰ ਅਨੇਕਾਂ ਅਜਿਹੇ ਉਦਾਹਰਣ ਮਿਲਦੇ ਹਨ। ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੇਟੀਆਂ ਕਿਸ ਤਰ੍ਹਾਂ ਪੁਰਾਣੀ ਬੰਦਿਸ਼ਾਂ ਨੂੰ ਤੋੜ ਰਹੀਆਂ ਹਨ, ਨਵੀਆਂ ਉੱਚਾਈਆਂ ਪ੍ਰਾਪਤ ਕਰ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਅੱਜ 62ਵੀਂ ਵਾਰ ਪੀ. ਐੱਮ. ਮੋਦੀ ਨੇ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਕੀਤੀ ਹੈ। ਸਾਲ 2020 ਦਾ ਪੀ. ਐੱਮ. ਮੋਦੀ ਦਾ ਇਹ ਦੂਜਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ 26 ਜਨਵਰੀ 2020 ਨੂੰ ਉਨ੍ਹਾਂ ਨੇ ਮਨ ਕੀ ਬਾਤ ਕੀਤੀ ਸੀ।


Tanu

Content Editor

Related News