ਭਾਰਤ ਦੀ ਭਲਾਈ ਲਈ ਮਨਮੋਹਨ ਸਿੰਘ ਦੀ ਸਲਾਹ ਮੰਨਣ PM ਮੋਦੀ : ਰਾਹੁਲ ਗਾਂਧੀ

Monday, Jun 22, 2020 - 11:33 AM (IST)

ਭਾਰਤ ਦੀ ਭਲਾਈ ਲਈ ਮਨਮੋਹਨ ਸਿੰਘ ਦੀ ਸਲਾਹ ਮੰਨਣ PM ਮੋਦੀ : ਰਾਹੁਲ ਗਾਂਧੀ

ਨਵੀਂ ਦਿੱਲੀ- ਭਾਰਤ ਅਤੇ ਚੀਨ ਦਰਮਿਆਨ ਲੱਦਾਖ ਕੋਲ ਜਾਰੀ ਵਿਵਾਦ 'ਤੇ ਹੁਣ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬਿਆਨ ਆਇਆ ਹੈ। ਮਨਮੋਹਨ ਸਿੰਘ ਨੇ ਇਸ ਨਾਜ਼ੁਕ ਸਮੇਂ 'ਚ ਇਕਜੁਟ ਹੋਣ ਦੀ ਸਲਾਹ ਦਿੱਤੀ ਹੈ, ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵੀ ਸਾਧਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮਨਮੋਹਨ ਸਿੰਘ ਦਾ ਬਿਆਨ ਟਵੀਟ ਕਰਦੇ ਹੋਏ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮਹੱਤਵਪੂਰਨ ਸਲਾਹ। ਭਾਰਤ ਦੀ ਭਲਾਈ ਲਈ, ਮੈਂ ਆਸ ਕਰਦਾ ਹਾਂ ਕਿ ਪੀ.ਐੱਮ. ਉਨ੍ਹਾਂ ਦੀ ਗੱਲ ਨਿਮਰਤਾ ਨਾਲ ਮੰਨਣਗੇ।

PunjabKesariਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹਨ ਅਤੇ ਚੀਨ ਦੇ ਮਸਲੇ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਰਾਹੁਲ ਦਾ ਕਹਿਣਾ ਹੈ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰਤ ਸਰਕਾਰ ਦੇਸ਼ ਨਾਲ ਝੂਠ ਬੋਲ ਰਹੀ ਹੈ। ਜੇਕਰ ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਬਿਆਨ ਨਾਲ ਸਾਜਿਸ਼ਕਾਰ ਰਵੱਈਏ ਨੂੰ ਬਲ ਨਹੀਂ ਦੇਣਾ ਚਾਹੀਦਾ। ਨਾਲ ਹੀ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਸਾਰੇ ਅੰਗ ਇਸ ਖਤਰੇ ਦਾ ਸਾਹਮਣਾ ਕਰਨ ਅਤੇ ਸਥਿਤੀ ਨੂੰ ਹੋਰ ਵੱਧ ਗੰਭੀਰ ਹੋਣ ਤੋਂ ਰੋਕਣ ਲਈ ਆਪਸੀ ਸਹਿਮਤੀ ਨਾਲ ਕੰਮ ਕਰਨ।


author

DIsha

Content Editor

Related News