ਮਨਮੋਹਨ ਦੀ ਮੋਦੀ ਨੂੰ ਚਿੱਠੀ-ਨਹਿਰੂ ਪੂਰੇ ਦੇਸ਼ ਦੇ ਨੇਤਾ, ਮੈਮੋਰੀਅਲ ਨਾਲ ਛੇੜਛਾੜ ਨਾ ਕਰੋ

Monday, Aug 27, 2018 - 01:24 PM (IST)

ਮਨਮੋਹਨ ਦੀ ਮੋਦੀ ਨੂੰ ਚਿੱਠੀ-ਨਹਿਰੂ ਪੂਰੇ ਦੇਸ਼ ਦੇ ਨੇਤਾ, ਮੈਮੋਰੀਅਲ ਨਾਲ ਛੇੜਛਾੜ ਨਾ ਕਰੋ

ਨਵੀਂ ਦਿੱਲੀ— ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤਿੰਨ ਮੂਰਤੀ ਭਵਨ ਸਥਿਤ ਨਹਿਰੂ ਮੈਮੋਰੀਅਲ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੀ ਅਪੀਲ ਕੀਤੀ ਹੈ। ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਸਾਬਕਾ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਸਿਰਫ ਕਾਂਗਰਸ ਦੇ ਨੇਤਾ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਨੇਤਾ ਸਨ। ਸਾਬਕਾ ਪ੍ਰਧਾਨਮੰਤਰੀ ਨੇ ਮੌਜੂਦਾ ਪ੍ਰਧਾਨਮੰਤਰੀ ਨੂੰ ਕਿਹਾ ਕਿ ਤੁਹਾਡੀ ਸਰਕਾਰ ਏਜੰਡੇ ਨਾਲ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਸਰੰਚਨਾ 'ਚ ਬਦਲਾਅ ਕਰਨ 'ਚ ਲੱਗੀ ਹੈ। ਇਸ ਲਈ ਤੁਹਾਡੇ ਤੋਂ ਉਮੀਦ ਜਤਾਈ ਜਾਂਦੀ ਹੈ ਕਿ ਤੁਸੀਂ ਅਜਿਹਾ ਨਾ ਕਰੋ। 
ਮੋਦੀ ਸਰਕਾਰ ਤਿੰਨ ਮੂਰਤੀ ਭਵਨ ਦੇ ਅੰਦਰ ਹੀ ਦੇਸ਼ ਦੇ ਸਾਰੇ ਪ੍ਰਧਾਨਮੰਤਰੀਆਂ ਨਾਲ ਜੁੜਿਆ ਇਕ ਮਿਊਜ਼ੀਅਮ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਆਪਣੇ 6 ਸਾਲ ਦੇ ਕਾਰਜਕਾਲ 'ਚ ਤਿੰਨ ਮੂਰਤੀ ਭਵਨ ਨਾਲ ਛੇੜਛਾੜ ਨਹੀਂ ਕੀਤੀ ਸੀ ਪਰ ਹੁਣ ਵਰਤਮਾਨ ਸਰਕਾਰ ਏਜੰਡੇ ਤਹਿਤ ਅਜਿਹਾ ਕਰ ਰਹੀ ਹੈ। ਇਸ ਦੌਰਾਨ ਮਨਮੋਹਨ ਸਿੰਘ ਨੇ ਆਪਣੇ ਖੱਤ 'ਚ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਉਹ ਭਾਸ਼ਣ ਵੀ ਸਾਂਝਾ ਕੀਤਾ ਜੋ ਉਨ੍ਹਾਂ ਨੇ ਲੋਕਸਭਾ 'ਚ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਦੇ ਬਾਅਦ ਦਿੱਤਾ ਸੀ। ਇਸ ਭਾਸ਼ਣ 'ਚ ਵਾਜਪਾਈ ਨੇ ਨਹਿਰੂ ਦੀ ਤਾਰੀਫ ਕੀਤੀ ਸੀ।


Related News