ਭਾਜਪਾ ’ਚ ਸ਼ਾਮਲ ਹੋਏ ਪੈਂਥਰਜ਼ ਪਾਰਟੀ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਮਨਕੋਟੀਆ

Friday, Sep 30, 2022 - 06:25 PM (IST)

ਭਾਜਪਾ ’ਚ ਸ਼ਾਮਲ ਹੋਏ ਪੈਂਥਰਜ਼ ਪਾਰਟੀ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਮਨਕੋਟੀਆ

ਨਵੀਂ ਦਿੱਲੀ (ਭਾਸ਼ਾ)– ਜੰਮੂ-ਕਸ਼ਮੀਰ ਦੀ ਪੈਂਥਰਜ਼ ਪਾਰਟੀ ਤੋਂ ਦੋ ਵਾਰ ਵਿਧਾਇਕ ਰਹੇ ਬਲਵੰਤ ਸਿੰਘ ਮਨਕੋਟੀਆ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੱਲਾ ਫੜ ਲਿਆ।
ਕੇਂਦਰੀ ਮੰਤਰੀਆਂ ਜਿਤੇਂਦਰ ਸਿੰਘ ਅਤੇ ਰਾਜੀਵ ਚੰਦਰਸ਼ੇਖਰ, ਜੰਮੂ-ਕਸ਼ਮੀਰ ਦੇ ਜਨਰਲ ਸਕੱਤਰ ਅਤੇ ਇੰਚਾਰਜ ਤਰੁਣ ਚੁੱਘ ਅਤੇ ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਦੀ ਮੌਜੂਦਗੀ ’ਚ ਮਨਕੋਟੀਆ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ।

ਜੰਮੂ-ਕਸ਼ਮੀਰ ਦੇ ਊਧਮਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਮਨਕੋਟੀਆ ਪੈਂਥਰਜ਼ ਪਾਰਟੀ ’ਚ ਚੱਲ ਰਹੇ ਕਲੇਸ਼ ਕਾਰਨ ਲਗਭਗ ਡੇਢ ਸਾਲ ਪਹਿਲਾਂ ਵੱਖ ਹੋ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਹਾਲ ਹੀ ’ਚ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ’ਚ ਆਮ ਆਦਮੀ ਪਾਰਟੀ ਨੇ ਕੱਢ ਦਿੱਤਾ ਸੀ।


author

Rakesh

Content Editor

Related News